ਪਰਲਜ਼ ਗਰੁੱਪ ਦੀ ਜਾਇਦਾਦਾਂ ਦੀ ਤਲਾਸ਼ ਲਈ ਫੀਲਡ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ

ਚੰਡੀਗੜ੍ਹ : ਪਰਲ ਗਰੁੱਪ ਦੀ ਜਾਇਦਾਦ ਦੀ ਤਲਾਸ਼ ਕਰਨ ਲਈ ਫੀਲਡ ਵੈਰੀਫਿਕੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ’ਚ ਮਾਲੀਆ ਵਿਭਾਗ ਦੇ ਪਟਵਾਰੀ,…

ਚੰਡੀਗੜ੍ਹ : ਪਰਲ ਗਰੁੱਪ ਦੀ ਜਾਇਦਾਦ ਦੀ ਤਲਾਸ਼ ਕਰਨ ਲਈ ਫੀਲਡ ਵੈਰੀਫਿਕੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ’ਚ ਮਾਲੀਆ ਵਿਭਾਗ ਦੇ ਪਟਵਾਰੀ, ਕਾਨੂੰਗੋ ਤੇ ਪਿੰਡ ਦੇ ਹਰੇਕ ਨੰਬਰਦਾਰ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸਦੇ ਨਾਲ ਹੀ ਪਰਲ ਦੀ ਜ਼ਮੀਨਾਂ ਨੂੰ 1998 ਤੋਂ ਲੈ ਕੇ ਹੁਣ ਤਕ ਕਿਸ ਨੇ ਵੇਚੀ, ਕਦੋਂ ਖ਼ਰੀਦੀ ਇਹ ਸਾਰੀ ਜਾਣਕਾਰੀ ਵੀ ਇਕੱਠੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਹਫਤੇ ਹੀ ਸਾਰੇ ਜ਼ਿਲ੍ਹਿਆਂ ਦੇ ਡੀਸੀਜ ਨੂੰ ਵਿਜੀਲੈਂਸ ਬਿਊਰੋ ਵੱਲੋਂ ਪਰਲ ਗਰੁੱਪ ਦੀ ਜਾਇਦਾਦਾਂ ਦਾ ਡਾਟਾ ਤਿਆਰ ਕਰ ਕੇ ਸੌਂਪਣ ਲਈ ਕਿਹਾ ਗਿਆ ਸੀ। ਇਸ ਨੂੰ ਲੈ ਕੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਜ਼ਿਲ੍ਹਿਆਂ ’ਚ ਪਰਲ ਦੀਆਂ ਜਾਇਦਾਦਾਂ ਹਨ, ਉਥੇ ਪ੍ਰਸ਼ਾਸਨ ਵੱਲੋਂ ਬੋਰਡ ਲਾਏ ਜਾ ਰਹੇ ਹਨ ਕਿ ਇਹ ਬੋਰਡ ਪਰਲ ਗਰੁੱਪ ਦੇ ਹਨ। ਇਨ੍ਹਾਂ ਨੂੰ ਖਰੀਦੀਆਂ ਜਾਂ ਵੇਚਿਆਂ ਨਹੀਂ ਜਾ ਸਕਦਾ।

Leave a Reply

Your email address will not be published. Required fields are marked *