ਫਿਰੋਜ਼ਪੁਰ: BSF ਹੱਥ ਲੱਗੀ ਵੱਡੀ ਸਫਲਤਾ, ਕਰੋੜਾਂ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਉੱਤੇ ਬੀ.ਐੱਸ.ਐੱਫ. ਨੇ 9 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ ਤਕਰੀਬਨ 9 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਫੜੀ…

ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਉੱਤੇ ਬੀ.ਐੱਸ.ਐੱਫ. ਨੇ 9 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ ਤਕਰੀਬਨ 9 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।

Also Read: ਯੂਕਰੇਨ ਦੇ ਸੂਮੀ ਸ਼ਹਿਰ ‘ਚ ਰੂਸ ਦੀ ਏਅਰਸਟ੍ਰਾਈਕ, 3 ਬੱਚਿਆਂ ਸਣੇ 22 ਹਲਾਕ

ਸੂਤਰਾਂ ਮੁਤਾਬਕ ਫਿਰੋਜ਼ਪੁਰ ਸਰਹੱਦ ਉੱਤੇ ਬੀ.ਓ.ਪੀ. ਮੱਬੋਕੇ ਦੇ ਏਰੀਆ ਵਿਚ ਬੀ.ਐੱਸ.ਐੱਫ. ਦੀ 136 ਬਟਾਲੀਅਨ ਦੇ ਜਵਾਨਾਂ ਨੇ ਸ਼ੱਕੀ ਗਤੀਵਿਧੀਆਂ ਦੇਖੀਆਂ ਤੇ ਇਲਾਕੇ ਵਿਚ ਜਦੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਉਥੇ ਨੀਲੇ ਤੇ ਸਫੈਦ ਰੰਗ ਦੇ 2 ਪਲਾਸਟਿਕ ਦੇ ਬੈਗ ਮਿਲੇ, ਜਿਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਨੀਲੇ ਰੰਗ ਦੇ ਬੈਗ ਵਿਚ ਚਾਰ ਪੈਕੇਟ ਤੇ ਸਫੈਦ ਰੰਗ ਦੇ ਬੈਗ ਵਿਚ ਪੰਜ ਪੈਕੇਟ ਮਿਲੇ। ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ ਗਈ ਹੈ ਜੋ ਭਾਰਤੀ ਤਸਕਰਾਂ ਵਲੋਂ ਅੱਗੇ ਸਪਲਾਈ ਕੀਤੀ ਜਾਣੀ ਸੀ ਤੇ ਬੀ.ਐੱਸ.ਐੱਫ. ਨੇ ਹੈਰੋਇਨ ਦੀ ਇਹ ਖੇਪ ਤਸਕਰਾਂ ਦੇ ਇਰਾਦਿਆਂ ਉੱਤੇ ਇਕ ਵਾਰ ਫਿਰ ਤੋਂ ਨਾਕਾਮ ਕਰ ਦਿੱਤਾ ਹੈ।

Also Read: ਭਾਰਤ ‘ਚ ਨਹੀਂ ਆਵੇਗੀ ਕੋਰੋਨਾ ਵਾਇਰਸ ਦੀ ਚੌਥੀ ਲਹਿਰ! ਜਾਣੋ ਕੀ ਆਖਦੇ ਨੇ ਮਾਹਰ

Leave a Reply

Your email address will not be published. Required fields are marked *