ਅੰਮ੍ਰਿਤਪਾਲ ਸਿੰਘ ਦੇ ਨੇਪਾਲ ਲੁਕੇ ਹੋਣ ਦਾ ਖ਼ਦਸ਼ਾ, ਭਾਰਤ ਨੇ ਨੇਪਾਲ ਨਾਲ ਕੀਤਾ ਸੰਪਰਕ

ਚੰਡੀਗੜ੍ਹ: ਨੇਪਾਲ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਨਿਗਰਾਨੀ ਸੂਚੀ ਵਿੱਚ ਰੱਖਿਆ ਹੈ। ਪੰਜਾਬ ਪੁਲਿਸ 11ਵੇਂ ਦਿਨ ਵੀ ਅੰਮ੍ਰਿਤਪਾਲ ਦੀ ਭਾਲ ਕਰ…

ਚੰਡੀਗੜ੍ਹ: ਨੇਪਾਲ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਨਿਗਰਾਨੀ ਸੂਚੀ ਵਿੱਚ ਰੱਖਿਆ ਹੈ। ਪੰਜਾਬ ਪੁਲਿਸ 11ਵੇਂ ਦਿਨ ਵੀ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਹਾਲ ਹੀ ‘ਚ ਉਸ ਦੀ ਨੇਪਾਲ ‘ਚ ਮੌਜੂਦਗੀ ਦੀ ਜਾਣਕਾਰੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਇਸ ਬਾਰੇ ਅਲਰਟ ਕੀਤਾ ਸੀ।

ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਅੰਮ੍ਰਿਤਪਾਲ ਨੂੰ ਕਿਸੇ ਤੀਜੇ ਦੇਸ਼ ਭੱਜਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਜੇਕਰ ਉਹ ਫਰਜ਼ੀ ਪਾਸਪੋਰਟ ਦੀ ਮਦਦ ਨਾਲ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। 

ਸੂਚਨਾ ਅਧਿਕਾਰੀ ਕਮਲ ਪ੍ਰਸਾਦ ਪਾਂਡੇ ਨੇ ਕਿਹਾ- ਸਾਨੂੰ ਪਾਸਪੋਰਟ ਦੀ ਕਾਪੀ ਦੇ ਨਾਲ (ਭਾਰਤੀ) ਦੂਤਾਵਾਸ ਤੋਂ ਲਿਖਤੀ ਨੋਟ ਮਿਲਿਆ ਹੈ। ਜਿਸ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਵਿੱਚ ਦਾਖਲ ਹੋ ਸਕਦਾ ਹੈ। ਨੇਪਾਲ ਦੇ ਏਅਰਪੋਰਟ ਅਤੇ ਹੋਟਲਾਂ ਨੂੰ ਵੀ ਉਸ ਦੀਆਂ ਤਸਵੀਰਾਂ ਭੇਜ ਕੇ ਅਲਰਟ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਪੰਜਾਬ ਦੀ ‘ਆਪ’ ਸਰਕਾਰ ਹਾਈਕੋਰਟ ‘ਚ ਜਵਾਬ ਦੇਵੇਗੀ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ 80,000 ਪੁਲਿਸ ਮੁਲਾਜ਼ਮਾਂ ਦੇ ਬਾਵਜੂਦ ਅੰਮ੍ਰਿਤਪਾਲ ਦੇ ਫਰਾਰ ਹੋਣ ਨੂੰ ਖੁਫੀਆ ਤੰਤਰ ਦੀ ਅਸਫਲਤਾ ਕਰਾਰ ਦਿੱਤਾ ਸੀ। 

Leave a Reply

Your email address will not be published. Required fields are marked *