ਬਟਾਲਾ-ਇੱਥੋਂ ਦੀ ਸਟਾਫ ਰੋਡ ‘ਤੇ ਦੇਰ ਸ਼ਾਮ ਦਰਦਨਾਕ ਹਾਦਸਾ ਵਾਪਰ ਗਿਆ। ਪਿਓ ਨੇ ਨਾਬਾਲਿਗ ਪੁੱਤ ਨੂੰ ਫੜਾ ਦਿੱਤੀ ਗੱਡੀ। ਚਲਾਉਣੀ ਸਿਖਦਿਆਂ ਗੱਡੀ ਤੋਂ ਕੰਟਰੋਲ ਗੁਆ ਬੈਠਾ ਤੇ ਗਲੀ ਵਿਚੋਂ ਪੈਦਲ ਮੰਦਰ ਜਾ ਰਹੇ ਮਾਂ-ਪੁੱਤ ਨੂੰ ਜਾ ਦਰੜਿਆ। ਇਸ ਹਾਦਸੇ ਕਾਰਨ ਪਰਵਾਸੀ ਮਜੂਦਰ ਦੇ ਚਾਰ ਸਾਲਾ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਵਲੋਂ ਹਾਦਸਾਗ੍ਰਸਤ ਸਕਾਰਪੀਓ ਗੱਡੀ ਨੂੰ ਕਬ਼ਜ਼ੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ ਚਾਰ ਸਾਲਾਂ ਪੁੱਤਰ ਨਾਲ ਗਲੀ ਵਿਚੋਂ ਪੈਦਲ ਮੰਦਿਰ ਲਈ ਜਾ ਰਹੀ ਸੀ ਤਾਂ ਅਚਾਨਕ ਸਕਾਰਪੀਓ ਗੱਡੀ ਉਨ੍ਹਾਂ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਾਬਾਲਗ ਬੱਚਾ ਚਲਾ ਰਿਹਾ ਸੀ ਜਿਹੜਾ ਕਿ ਅਜੇ ਗੱਡੀ ਚਲਾਉਣ ਦੀ ਜਾਚ ਸਿੱਖ ਰਿਹਾ ਸੀ। ਇਸ ਹਾਦਸੇ ਕਾਰਨ ਚਾਰ ਸਾਲਾ ਸ਼ੁਭਮ ਕੁਮਾਰ ਦੀ ਮੌਤ ਹੋ ਗਈ, ਜਦੋਂ ਕੇ ਬੱਚੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ। ਮੌਕੇ ‘ਤੇ ਪਹੁੰਚੇ SHO ਯਾਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕਾਰਪੀਓ ਗੱਡੀ ਨੂੰ ਕਬਜੇ ਵਿਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਓ ਨੇ ਨਾਬਾਲਿਗ ਪੁੱਤ ਨੂੰ ਫੜਾਈ ਸਕਾਰਪਿਓ, ਕੰਟਰੋਲ ਗੁਆ ਬੈਠੇ ਨੇ 4 ਸਾਲਾ ਜਵਾਕ ਦਰੜਿਆ, ਮੌਤ
ਬਟਾਲਾ-ਇੱਥੋਂ ਦੀ ਸਟਾਫ ਰੋਡ ‘ਤੇ ਦੇਰ ਸ਼ਾਮ ਦਰਦਨਾਕ ਹਾਦਸਾ ਵਾਪਰ ਗਿਆ। ਪਿਓ ਨੇ ਨਾਬਾਲਿਗ ਪੁੱਤ ਨੂੰ ਫੜਾ ਦਿੱਤੀ ਗੱਡੀ। ਚਲਾਉਣੀ ਸਿਖਦਿਆਂ ਗੱਡੀ ਤੋਂ ਕੰਟਰੋਲ ਗੁਆ…
