ਇਸ ਵੱਡੀ ਵੱਜ੍ਹਾ ਕਾਰਨ ਫਤਿਹਵੀਰ ਨੂੰ ਬਚਾਉਣ ‘ਚ ਲੱਗ ਸਕਦਾ ਹੈ ਹੋਰ ਸਮਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ ਬਚਾਉਣ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਸ ਦਈਏ ਕਿ ਫਤਿਹਵੀਰ ਨੂੰ ਬਚਾਉਣ ਦਾ ਕੰਮ ਲਗਾਤਾਰ ਜਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ ਬਚਾਉਣ ਲਈ ਹਰ ਇਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਸ ਦਈਏ ਕਿ ਫਤਿਹਵੀਰ ਨੂੰ ਬਚਾਉਣ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਦੇ ਚੱਲਦੇ ਚਾਰ ਰਾਤਾਂ ਤੋਂ ਬਾਅਦ ਪੰਜਵਾ ਦਿਨ ਵੀ ਚੜ੍ਹ ਪਿਆ ਹੈ। ਇਕ ਨੰਨ੍ਹੀ ਜੀ ਜਾਨ ਪਿਛਲੇ 90 ਘੰਟਿਆਂ ਤੋਂ ਭੁੱਖੀ ਪਿਆਸੀ 150 ਫੁੱਟ ਬੋਰਵੈੱਲ ‘ਚ ਹੈ ਬਿਨ੍ਹਾਂ ਪਾਣੀ ਤੇ ਖਾਣੇ ਤੋਂ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਨੂੰ ਬਚਾਉਣ ਦੇ ਰਸਤੇ ਚ ਇਕ ਨਵੀਂ ਮੁਸਿਬਤ ਖੜੀ ਹੋ ਗਈ।

fatehveer ਜੀ ਹਾਂ ਮਿਲੀ ਜਾਣਕਾਰੀ ਦੇ ਅਨੁਸਾਰ ਫਤਿਹਵੀਰ ਨੂੰ ਬਾਹਰ ਕੱਢਣ ਲਈ ਨਵੇਂ ਪੁੱਟੇ ਗਏ ਸੁਰੰਗ ਦੀ ਦਿਸ਼ਾ ਗਲਤ ਹੋ ਗਈ ਹੈ। ਜਿਵੇਂ ਹੀ NDRF ਵੱਲੋਂ ਸੁਰੰਗ ਪੁੱਟੀ ਗਈ ਤਾਂ ਸੁਰੰਗ ਦੀ ਦਿਸ਼ਾ ਗਲਤ ਹੋ ਕਾਰਨ NDRF ਟੀਮ ਲਈ ਇਕ ਹੋਰ ਨਵੀਂ ਮੁਸਿਬਤ ਖੜੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਤੇ ਸੁਰੰਗ ਦੀ ਦੂਰੀ ਕਾਫੀ ਘੱਟ ਸੀ ਪਰ ਫਿਰ ਵੀ ਟੀਮ ਦੁਆਰਾ ਸੁਰੰਗ ਪੁੱਟੀ ਜਾਣ ਦੇ ਮਗਰੋਂ ਵੀ ਫਤਿਹਵੀਰ ਵਾਲੀ ਪਾਇਪ ਨਾ ਲੱਭਿਆ ਗਿਆ।

fatehveer

ਫਿਲਹਾਲ ਹੁਣ ਸਮਾਜਸੇਵੀਆਂ ਵੱਲੋਂ ਬਚਾਅ ਵਾਲਾ ਬੋਰ ਪੁੱਟਣਗੇ ਤੇ ਸੁਰੰਗ ਦੀ ਸਹੀ ਦਿਸ਼ਾ ਲੱਭਣਗੇ। ਇਸ ਤੋਂ ਬਾਅਦ ਲੋਹੇ ਦਾ ਜੰਗਲਾ ਲੱਭਿਆ ਜਾਵੇਗਾ ਤੇ ਫਿਰ ਫਤਿਹਵੀਰ ਨੂੰ ਬਚਾਇਆ ਜਾਵੇਗਾ। ਜਿਸ ਕਾਰਨ ਇਸ ਸਾਰੇ ਕਾਰਜ ਨੂੰ ਹਾਲੇ ਸਮਾਂ ਲੱਗ ਸਕਦਾ ਹੈ ਤੇ ਫਤਿਹਵੀਰ ਨੂੰ ਬਾਹਰ ਕੱਢਣ ਚ ਅਜੇ ਵੀ ਸਮਾਂ ਲੱਗ ਸਕਦਾ ਹੈ।

Leave a Reply

Your email address will not be published. Required fields are marked *