ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦੇ ਪਿੰਡ ਭਗਵਾਨਪੁਰਾ ਚ ਫਤਿਹਵੀਰ ਨੂੰ ਤੜਕਸਾਰ ਛੇਵੇਂ ਦਿਨ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਫਤਿਹਵੀਰ ਨੂੰ ਜਿਵੇਂ ਹੀ ਬਾਹਰ ਕੱਢਿਆ ਗਿਆ ਤਾ ਉਸਨੂੰ ਇਕ ਚਿੱਟੇ ਕਪੜੇ ਚ ਲਪੇਟ ਕੇ ਐਬੋਲੈਂਸ ਰਾਹੀ ਇਲਾਜ ਲਈ ਹਸਪਤਾਲ ਲਜਾਇਆ ਗਿਆ।
ਦਸ ਦਈਏ ਕਿ ਫਤਿਹਵੀਰ ਨੂੰ ਇਲਾਜ ਦੇ ਲਈ ਪੀਜੀਆਈ ਲੈ ਜਾਇਆ ਗਿਆ ਜਿੱਥੇ ਪੀਜੀਆਈ ਦੇ ਡਾਕਟਰਾਂ ਵੱਲੋਂ ਫਤਿਹਵੀਰ ਨੂੰ ਮ੍ਰਿਤ ਐਲਾਨ ਦਿੱਤਾ।
ਜਿਕਰ-ਏ-ਖਾਸ ਹੈ ਕਿ ਫਤਿਹਵੀਰ ਖੇਡਦੇ ਹੋਏ 6 ਜੂਨ ਨੂੰ ਸ਼ਾਮ 4 ਵਜੇ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗ ਗਿਆ ਸੀ। ਜਿਸ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੂੰ 5 ਦਿਨ ਦਾ ਸਮਾਂ ਲੱਗਾ ਪਰ ਫਿਰ ਫਤਿਹਵੀਰ ਨੂੰ ਬਚਾ ਨਹੀਂ ਸਕੇ।

