ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾ ਮਾਸੂਮ ਨੂੰ ਬਚਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਪ੍ਰਸ਼ਾਸ਼ਨ ਦੀ ਢੀਲੀ ਕਾਰਵਾਈ ਦੇਖੀ ਜਾ ਰਹੀ ਹੈ। ਉੱਥੇ ਹੀ ਇਸ ਘਟਨਾ ਤੇ ਬੱਚੇ ਦੇ ਨਾਨਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਪ੍ਰਸ਼ਾਸਨ ਦੀ ਬਹੁਤ ਘਾਟ ਹੈ।
ਪਰ ਉਹ ਸਿਰਸਾ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜੋ ਉਹਨਾਂ ਦੀ ਮਦਦ ਕਰ ਰਹੇ ਹਨ। ਜਿਕਰ-ਏ-ਖਾਸ ਹੈ ਕਿ 2 ਸਾਲਾ ਮਾਸੂਮ ਫਤਿਹਵੀਰ ਖੇਡਦੇ ਹੋਏ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗ ਗਿਆ ਸੀ ਜਿਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
