ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 6 ਜੂਨ ਤੋਂ 2 ਸਾਲਾਂ ਫਤਿਹਵੀਰ ਬੋਰਵੈੱਲ ਚ ਡਿੱਗਿਆ ਹੈ ਜਿਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਪੰਜਵੇ ਦਿਨ ਵੀ ਜਾਰੀ ਹੈ।
ਪਹਿਲਾ ਦਿਨ- ਵੀਰਵਾਰ
- ਵੀਰਵਾਰ ਸ਼ਾਮ 4 ਵਜੇ ਦੇ ਕਰੀਬ 2 ਸਾਲਾ ਦਾ ਮਾਸੂਮ ਬੱਚਾ ਫਤਿਹਵੀਰ ਬੋਰਵੈਲ ‘ਚ ਡਿੱਗਿਆ
- ਵੀਰਵਾਰ ਸ਼ਾਮ 6:30 ਤੱਕ ਕੈਮਰੇ ਤੇ ਫਤਿਹਵੀਰ ਦੀ ਪਹਿਲੀ ਤਸਵੀਰ ਸਾਹਮਣੇ ਆਈ
- ਵੀਰਵਾਰ ਸ਼ਾਮ 7:15 ਵਜੇ ਤੱਕ ਬਠਿੰਡਾ ਤੋਂ NDRF ਦੀ ਟੀਮ ਮੌਕੇ ਤੇ ਪਹੁੰਚੀ
- ਵੀਰਵਾਰ ਸ਼ਾਮ 8:30 ਵਜੇ NDRF ਨੇ ਦੱਸਿਆ ਕਿ ਬੱਚਾ ਬੋਰਵੈਲ ‘ਚ 150 ਫੁੱਟ ਦੇ ਅੜਿਆ ਹੋਇਆ ਤੇ ਸੁਰੱਖਿਅਤ ਹੈ
- ਵੀਰਵਾਰ ਰਾਤ 9 ਵਜੇ ਪਾਈਪ ਦੇ ਅੰਦਰ ਫਸਿਆ ਗੱਟਾ ਪ੍ਰੇਸ਼ਾਨੀ ਪੈਦਾ ਕਰ ਰਿਹਾ, ਟੀਮ ਨੇ ਰੱਸੀ ਵਾਲਾ ਤਰੀਕਾ ਛੱਡ ਹੋਰ ਤਰੀਕੇ ਅਪਣਾਏ
ਦੂਜਾ ਦਿਨ-ਸ਼ੁਕਰਵਾਰ
- ਰਾਤ 12 ਵਜੇ ਨਾਈਟ ਵਿਜ਼ਨ ਕੈਮਰੇ ਜਰੀਏ ਬੱਚੇ ਦੀ ਹਲਚਲ ਮਹਿਸੂਸ ਕੀਤੀ ਗਈ
- ਰਾਤ 1 ਵਜੇ ਫਤਿਹਵੀਰ ਨੂੰ ਪਾਈਪ ਦੇ ਜ਼ਰੀਏ ਆਕਸੀਜ਼ਨ ਦਿੱਤੀ ਗਈ
- ਸ਼ੁਕਰਵਾਰ ਸਵੇਰੇ 7 ਵਜੇ ਪਟਿਆਲਾ ਤੋਂ ਫੌਜ ਪਹੁੰਚੀ
- ਫੋਜ ਦੀ 119 ਅਸਾਲਟ ਇੰਜੀਨੀਰਿੰਗ ਟੀਮ ਨੇ ਰੈਸਕਿਉ ਦੀ ਜ਼ਿੰਮੇਵਾਰੀ ਸੰਭਾਲੀ
- ਸ਼ੁਕਰਵਾਰ 10 ਵਜੇ ਆਰਮੀ ਵਲੋਂ ਪਾਈਪ ਦੇ ਨੇੜੇ ਟਨਲ ਬਣਾਈ ਗਈ
- ਸ਼ੁਕਰਵਾਰ 3 ਵਜੇ ਤੱਕ ਖੁਦਾਈ ਦਾ ਸ਼ੁਰੂ ਕੀਤਾ ਗਿਆ
- ਸ਼ੁਕਰਵਾਰ ਨੂੰ ਸ਼ਾਮ 5 ਵਜੇ 12 ਘੰਟਿਆਂ ਦੇ ਬਾਅਦ ਫਤਿਹਵੀਰ ਦੇ ਹੱਥਾਂ ਦੀ ਹਲਚਲ ਦਿਖਾਈ ਦਿੱਤੀ
- ਸ਼ਾਮ ਸਾਢੇ 7 ਵਜੇ ਦੇ ਕਰੀਬ 2 ਘੰਟੇ ‘ਚ 3 ਵਾਰ ਕੁਝ ਕੁਝ ਮਿਨਟ ਬਾਅਦ ਬੱਚੇ ਦੀਆਂ ਉਗਲਾਂ ਹਿੱਲੀਆਂ
- ਸ਼ੁਕਰਵਾਰ ਰਾਤ 9 ਵਜੇ ਡਿਪਟੀ ਕਮਿਸ਼ਨਰ ਨੇ 6 ਘੰਟਿਆਂ ਦੇ ਵਿਚ ਬੱਚੇ ਦੇ ਬਾਹਰ ਆ ਜਾਣ ਦਾ ਦਾਵਾ ਕੀਤਾ
- ਰਾਤ 12:50 ਵਜੇ ਤੱਕ ਖੁਦਾਈ ਦਾ ਕੰਮ 70 ਫੁੱਟ ਤੱਕ ਹੀ ਹੋ ਸਕਿਆ
- ਮਸ਼ੀਨ ਖਰਾਬ ਹੋਣ ਕਾਰਨ 8 ਦੀ ਥਾਂ 3 ਪਾਈਪਾਂ ਹੀ ਪਾਈਆਂ ਗਈਆਂ
ਤੀਜਾ ਦਿਨ-ਸ਼ਨਿਵਾਰ
- ਤੀਜੇ ਦਿਨ ਸ਼ਨਿਵਾਰ ਸਵੇਰੇ ਸਾਢੇ 10 ਵਜੇ ਰੈਸਕਿਉ ਟੀਮ ਲਗਭਗ
- 100 ਫੁੱਟ ਦੀ ਖੁਦਾਈ ਕਰ ਚੁੱਕੀ ਸੀ
- 25 ਫੁੱਟ ਉੱਪਰ ਤੋਂ ਖੁਦਾਈ ਕੀਤੀ ਗਈ
- 41 ਇੰਚ ਦੀ ਟਨਲ ‘ਚ ਸਾਢੇ 8 ਫੁੱਟ ਦੀਆਂ 8 ਪਾਈਪਾਂ ਪਾਈਆਂ ਗਈਆਂ
- ਤੀਜੇ ਦਿਨ ਸ਼ਾਮ 6 ਵਜੇ ਬਚਾਅ ਕਾਰਜਾਂ ਨੇ ਤੇਜੀ ਫੜੀ
- ਤੀਜੇ ਦਿਨ ਰਾਤ 2:32 ਵਜੇ ਖੁਦਾਈ ਦਾ ਕੰਮ ਰੋਕਿਆ ਗਿਆ
- ਲੇਜ਼ਰ ਨਾਲ ਪਤਾ ਲੱਗਿਆ ਕਿ ਫਤਿਹਵੀਰ ਅਤੇ ਪੱਟੀ ਜਾ ਰਹੀ ਟਨਲ ਦੀ ਗਹਿਰਾਈ ‘ਚ ਫਰਕ ਹੈ
- 6 ਮਿਨਟ ਮਗਰੋਂ ਮੁੜ ਤੋਂ ਖੁਦਾਈ ਸ਼ੁਰੂ ਕੀਤੀ ਗਈ
- ਸ਼ਨਿਵਾਰ ਰਾਤ ੮ ਵਜੇ ਟਨਲ ਦਾ ਕੰਮ ੧੧੮ ਫੁੱਟ ਹੇਠਾਂ ਪਹੁੰਚ ਗਿਆ
- ਡਾਕਟਰ ਨੇ ਬੱਚੇ ਦੇ ਸੁੱਜੇ ਹੱਥ ਅਤੇ ਸਰੀਰ ਦੇ ਰੰਗ ਨੂੰ ਚੰਗਾ ਸੰਕੇਤ ਦੱਸਿਆ
- ਰਾਤ 12:16 ਟਨਲ ‘ਚ ਸੀਮੈਂਟ ਦੀ ਪਾਈਪ ਦੀ ੧੨ਵੀਂ ਬਲਾਕ ਨੂੰ ਪਾਉਣ ਦਾ ਕੰਮ ਸ਼ੁਰੂ ਹੋਇਆ
ਚੋਥੇ ਦਿਨ-ਐਤਵਾਰ
- ਐਤਵਾਰ ਸਵੇਰੇ 5 ਵਜੇ ਰੈਸਕਿਉ ਆਪਰੇਸ਼ਨ ‘ਚ ਫਿਰ ਤੋਂ ਵਿਘਨ ਆ ਗਿਆ
- ਲੋਹੇ ਦੇ ਰਿੰਗ ਅਤੇ ਸੀਮੈਂਟ ਪਾਈਪ ਦੇ ਵਿਚਕਾਰ ਲਗਭਗ 2 ਫੁੱਟ ਦਾ ਗੈਪ ਆ ਗਿਆ
- ਐਤਵਾਰ ਸਵੇਰੇ 6 ਵਜ ਕੇ 15 ਮਿਨਟ ਤੇ ਰੈਸਕਿਉ ਆਪਰੇਸ਼ਨ ਇਕ ਵਾਰ ਫਿਰ ਤੋਂ ਸ਼ੁਰੂ ਕੀਤਾ ਗਿਆ




