ਫਤਿਹਵੀਰ ਦੀ ਅਰਦਾਸ ਚ ਕੋਈ ਵੀ ਸਿਆਸੀ ਲੀਡਰ ਨਾ ਹੋਵੇ ਕੋਈ ਸ਼ਾਮਲ- ਪਰਿਵਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾਂ ਮਾਸੂਮ ਫਤਿਹਵੀਰ ਦੀ 150 ਫੁੱਟ ਬੋਰਵੈੱਲ ਚ ਡਿੱਗ ਜਾਣ ਕਾਰਨ ਮੌਤ ਹੋ ਗਈ। ਫਤਿਹਵੀਰ ਨੇ ਤਿੰਨ ਦਿਨ ਤੱਕ ਆਪਣੀ ਮੌਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਸਾਲਾਂ ਮਾਸੂਮ ਫਤਿਹਵੀਰ ਦੀ 150 ਫੁੱਟ ਬੋਰਵੈੱਲ ਚ ਡਿੱਗ ਜਾਣ ਕਾਰਨ ਮੌਤ ਹੋ ਗਈ। ਫਤਿਹਵੀਰ ਨੇ ਤਿੰਨ ਦਿਨ ਤੱਕ ਆਪਣੀ ਮੌਤ ਦੀ ਜੰਗ ਲੜੀ ਪਰ ਇਸ ਤੋਂ ਬਾਅਦ ਉਸਦੇ ਨਹੀਂ ਰਹੇ ਤੇ ਫਤਿਹਵੀਰ ਮੌਤ ਦੀ ਜੰਗ ਹਾਰ ਗਿਆ। ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਚ ਪੰਜਾਬ ਸਰਕਾਰ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਦਾ ਪਰਿਵਾਰ ਵੀ ਸਰਕਾਰ ਤੋਂ ਨਾਰਾਜ ਹੈ।

fatehveer

ਉਹਨਾਂ ਨੇ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਅਜੇ ਤੱਕ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ  ਨੇ ਇਹ ਵੀ ਕਿਹਾ ਕਿ ਫਤਿਹਵੀਰ ਦੀ ਮੌਤ ਸਰਕਾਰ ਦੀ ਨਕਾਮੀ ਕਾਰਨ ਹੋਈ ਹੈ। ਫਤਿਹਵੀਰ ਦੇ ਪਰਿਵਾਰ ਨੇ ਇਹ ਵੀ ਕਿਹਾ  ਹੈ ਕਿ ਮਾਸੂਮ ਦੀ ਅੰਤਿਮ ਅਰਦਾਸ ਚ ਕੋਈ ਵੀ ਸਿਆਸੀ ਲੀਡਰ ਸ਼ਾਮਲ ਨਾ ਹੋਣ। ਜੇਕਰ ਉਹ ਆਉਂਦੇ ਹਨ ਤਾਂ  ਉਹਨਾਂ ਦਾ ਵਿਰੋਧ ਕੀਤਾ ਜਾਵੇਗਾ।

Leave a Reply

Your email address will not be published. Required fields are marked *