ਅੱਜ ਰੇਲਾਂ ਰੋਕਣਗੇ ਕਿਸਾਨ, ਇਹ ਰੂਟ ਰਹੇਗਾ ਪ੍ਰਭਾਵਿਤ

ਕਿਸਾਨ ਮੁੜ ਵੱਡੇ ਅੰਦੋਲਨ ਦੇ ਮੂਡ ਵਿਚ ਹਨ। ਕਿਸਾਨ ਅੱਜ ਸ਼ੰਭੂ ਬਾਰਡਰ ‘ਤੇ ਅਣਮਿੱਥੇ ਸਮੇਂ ਲਈ ਰੇਲ ਆਵਾਜਾਈ ਰੋਕਣਗੇ। ਇਸ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਅਤੇ…

ਕਿਸਾਨ ਮੁੜ ਵੱਡੇ ਅੰਦੋਲਨ ਦੇ ਮੂਡ ਵਿਚ ਹਨ। ਕਿਸਾਨ ਅੱਜ ਸ਼ੰਭੂ ਬਾਰਡਰ ‘ਤੇ ਅਣਮਿੱਥੇ ਸਮੇਂ ਲਈ ਰੇਲ ਆਵਾਜਾਈ ਰੋਕਣਗੇ। ਇਸ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਅਤੇ ਜੰਮੂ ਵੱਲ ਜਾਣ ਵਾਲਾ ਰੇਲ ਮਾਰਗ ਪ੍ਰਭਾਵਿਤ ਹੋ ਸਕਦਾ ਹੈ।  ਕਿਸਾਨਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ 23 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਖੁੱਲ੍ਹੀ ਬਹਿਸ ਲਈ ਵੀ ਚੁਣੌਤੀ ਦਿੱਤੀ ਹੈ। ਇਸ ਵਿਚਾਲੇ ਹੀ ਕਿਸਾਨ ਆਗੂਆਂ ਨੇ ਅੰਦੋਲਨ ਦੌਰਾਨ ਪੁਲਿਸ ਵੱਲੋਂ ਗ੍ਰਿਫ਼.ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਫੈਸਲਾ ਕੀਤਾ ਹੈ।
ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਆਗੂ ਨੇ ਕਿਹਾ ਕਿ ਜਦੋਂ ਤੱਕ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਸੀਂ ਸ਼ੰਭੂ ਬਾਰਡਰ ‘ਤੇ ਰੇਲ ਰੋਕਾਂਗੇ। ਜੇਕਰ ਫਿਰ ਵੀ ਰਿਹਾਈ ਨਾ ਹੋਈ ਤਾਂ ਅਸੀਂ ਹੋਰ ਥਾਵਾਂ ‘ਤੇ ਵੀ ਰੇਲਾਂ ਰੋਕਾਂਗੇ। ਇਸ ਦੇ ਨਾਲ ਹੀ ਉਹ ਵਿਰੋਧੀ ਪਾਰਟੀਆਂ ਤੋਂ ਕੁਝ ਸਵਾਲ-ਜਵਾਬ ਵੀ ਪੁੱਛਣਗੇ।
ਆਗੂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਸਾਡੇ ‘ਤੇ ਹੰਝੂ ਗੈਸ ਦੇ ਗੋਲੇ ਛੱਡੇ ਤਾਂ ਗੋਲੀਆਂ ਚਲਾਈਆਂ, ਹੰਝੂ ਗੈਸ ਦੇ ਗੋਲੇ ਛੱਡੇ ਤਾਂ ਵਿਰੋਧੀ ਧਿਰ ਨੇ ਸਾਡਾ ਮੁੱਦਾ ਨਹੀਂ ਚੁੱਕਿਆ। ਇਸ ਲਈ ਉਨ੍ਹਾਂ ਤੋਂ ਵੀ ਸਵਾਲ ਪੁੱਛੇ ਜਾਣਗੇ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਕਿਸਾਨ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਸਬੰਧੀ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ 23 ਅ੍ਰਪੈਲ ਨੂੰ ਚੰਡੀਗੜ੍ਹ ਆ ਕੇ ਖੁੱਲ੍ਹੀ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ, ਜੋ ਮੀਡੀਆ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ।

Leave a Reply

Your email address will not be published. Required fields are marked *