ਅੰਮ੍ਰਿਤਸਰ ਸਰਹੱਦ ਨੇੜੇਓਂ ਕਰੋੜਾਂ ਦੀ ਹੈਰੋਇਨ ਤੇ ਹਥਿਆਰ ਬਰਾਮਦ

ਅੰਮ੍ਰਿਤਸਰ– ਸੀਮਾ ਸੁਰੱਖਿਆ ਬਲ (BSF) ਪੰਜਾਬ ਨੇ ਪਾਕਿਸਤਾਨ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐੱਸਐੱਫ ਕਿਸਾਨ ਗਾਰਡ ਨੇ ਇੱਕ ਕਿਸਾਨ…

ਅੰਮ੍ਰਿਤਸਰ– ਸੀਮਾ ਸੁਰੱਖਿਆ ਬਲ (BSF) ਪੰਜਾਬ ਨੇ ਪਾਕਿਸਤਾਨ ਬੈਠੇ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐੱਸਐੱਫ ਕਿਸਾਨ ਗਾਰਡ ਨੇ ਇੱਕ ਕਿਸਾਨ ਦੀ ਮਦਦ ਨਾਲ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀਐੱਸਐੱਫ ਨੇ ਵੀ ਖੇਪ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਖੇਪ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੈਰੋਪਾਲ ਤੋਂ ਮਿਲੀ ਸੀ।

Also Read: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ: CM ਭਗਵੰਤ ਮਾਨ ਦੇਣਗੇ ਸਵਾਲਾਂ ਦੇ ਜਵਾਬ

ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ‘ਤੇ ਸੁਰੱਖਿਆ ਲਈ ਲਗਾਈ ਗਈ ਕੰਡਿਆਲੀ ਤਾਰ ਦੇ ਪਾਰ ਭਾਰਤੀ ਕਿਸਾਨ ਟਰੈਕਟਰਾਂ ਨਾਲ ਖੇਤਾਂ ਵਿੱਚ ਵਾਹੀ ਕਰ ਰਹੇ ਸਨ। ਇਸ ਦੌਰਾਨ ਟਰੈਕਟਰ ਨਾਲ ਵਾਹਣ ਦੌਰਾਨ ਤਿੰਨ ਪੈਕਟ ਨਿਕਲੇ। ਸੁਰੱਖਿਆ ਲਈ ਖੜ੍ਹੇ ਬੀਐੱਸਐੱਫ ਦੇ ਕਿਸਾਨ ਗਾਰਡ ਨੇ ਇਹ ਦੇਖ ਲਿਆ ਅਤੇ ਪੈਕਟਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਪੈਕਟਾਂ ਦੇ ਨਾਲ ਪਿਸਤੌਲ ਵੀ ਹੋਇਆ ਬਰਾਮਦ
ਇਸ ਦੌਰਾਨ ਤਿੰਨ ਪੈਕੇਟ ਨਿਕਲੇ, ਜੋ ਪੀਲੀ ਟੇਪ ਨਾਲ ਲਪੇਟੇ ਹੋਏ ਸਨ। ਖੇਪ ਵਿਚ 3.020 ਕਿਲੋ ਹੈਰੋਇਨ ਸੀ। ਇਸ ਤੋਂ ਇਲਾਵਾ ਬੀ.ਐੱਸ.ਐੱਫ ਦੇ ਅਧਿਕਾਰੀਆਂ ਵੱਲੋਂ ਖੇਪ ਸਮੇਤ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ, ਜਿਸ ਵਿਚ ਇੱਕ ਮੈਗਜ਼ੀਨ ਅਤੇ 5 ਕਾਰਤੂਸ ਵੀ ਸਨ। ਜ਼ਬਤ ਕੀਤੇ ਖੇਪ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *