ਕਰਜੇ ਦੇ ਬੋਝ ਹੇਠ ਪੰਜਾਬ ਦਾ ਕਿਸਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਪੰਜ ਸਾਲਾਂ ‘ਚ ਪੰਜਾਬ ਦੇ ਕਈ ਕਿਸਾਨ ਦੀ ਖੁਦਕੁਸ਼ੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਆਪਣੇ ਬੱਚਿਆ ਵਾਂਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਪੰਜ ਸਾਲਾਂ ‘ਚ ਪੰਜਾਬ ਦੇ ਕਈ ਕਿਸਾਨ ਦੀ ਖੁਦਕੁਸ਼ੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਆਪਣੇ ਬੱਚਿਆ ਵਾਂਗ ਪਾਲੀ ਕਣਕ ਦੀ ਫਸਲ ‘ਤੇ ਨਦੀਨ ਦੀ ਸੱਟ ਹੇਠ ਆ ਚੁੱਕੀ ਹੈ, ਜਿਸ ਕਾਰਨ ਕਿਸਾਨਾਂ ਨੂੰ ਬਿਨਾਂ ਕੱਟੇ ਆਪਣੀ ਫਸਲਾਂ ਕੱਟਣੀਆਂ ਪੈ ਰਹੀਆਂ ਹਨ। ਸਮੇਂ ਤੋਂ ਪਹਿਲਾਂ ਅਤੇ ਬਿਨਾਂ ਪੱਕੀ ਕਣਕ ਦੀ ਫਸਲ ਕੱਟਣ ਨਾਲ ਕਿਸਾਨਾ ਨੂੰ ਬੇਹੱਦ ਨੁਕਸਾਨ ਝੱਲਣਾ ਪੈ ਰਿਹਾ ਹੈ।

ਇੱਕ ਸਮਾਂ ਸੀ ਕਿ, ਕਿਸਾਨ ਆਪਣਾ ਖੂਨ ਪਸੀਨਾ ਵਹਾ ਕੇ ਦੇਸ਼ ਦੇ ਅਨਾਜ ਭੰਡਾਰ ਨੂੰ ਭਰਦਾ ਸੀ ਤਾਂ ਕਿ, ਦੇਸ਼ ਦੇ ਲੋਕ ਭੁੱਖੇ ਨਾ ਹੋ ਜਾਣ, ਪਰ ਅੱਜ ਸਰਕਾਰ ਦੀ ਅਣਗਹਿਲੀ ਕਾਰਨ ਕਿਸਾਨਾਂ ਨੂੰ ਆਪਣੀ ਕਣਕ ਦੀ ਫਸਲ ਪਕੇ ਬਿਨਾਂ ਕੱਟਣੀਆਂ ਪੈ ਰਹੀਆਂ ਹਨ, ਜੋ ਸਿਰਫ਼ ਪਸ਼ੂਆਂ ਦਾ ਚਾਰਾ ਬਣ ਕੇ ਰਹਿ ਗਈ ਹੈ। ਆਪਣੀ ਕਣਕ ਦੀ ਫਸਲ ਕੱਟਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ, ਅਸੀ ਨਦੀਨ ਦੇ ਖਾਤਮੇ ਲਈ ਸਪਰੇਅ ਦੀ ਵਰਤੋ ਵੀ ਕੀਤੀ ਸੀ ਪਰ ਕੋਈ ਅਸਰ ਨਹੀਂ ਹੋਇਆ।

ਕਿਸਾਨਾਂ ਦਾ ਕਹਿਣਾ ਹੈ ਕਿ, ਹਲੇ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਹੈ ਅਤੇ ਉਨ੍ਹਾਂ ਦਾ ਚਾਰਾ ਖਰੀਦਣ ਲਈ ਵੀ ਕੋਈ ਤਿਆਰ ਨਹੀਂ ਹੈ।ਇਸ ਕਾਰਨ ਹਰ ਸੂਰਤ ‘ਚ ਕਿਸਾਨ ਦਾ ਨੁਕਸਾਨ ਹੀ ਹੋ ਰਿਹਾ ਹੈ।

 

Leave a Reply

Your email address will not be published. Required fields are marked *