ਅੰਬਾਲਾ: ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਹਨ। ਇਸ ਵਿਚਾਲੇ ਬੀਤੇ ਦਿਨੀ ਹਿਸਾਰ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ। ਕਿਸਾਨਾਂ ‘ਤੇ ਲਾਠੀਚਾਰਜ ਦੇ ਰੋਸ ਵਜੋਂ ਕਿਸਾਨਾਂ ਨੇ ‘ਤੇ ਅੰਬਾਲੇ ਕੋਲ ਸ਼ੰਭੂ ਟੋਲ ਪਲਾਜ਼ਾ ‘ਤੇ ਹਰਿਆਣਾ-ਪੰਜਾਬ ਹਾਈਵੇਅ ਜਾਮ ਕਰ ਦਿੱਤਾ ਹੈ।
Farmers block the highway at Haryana-Punjab border at Shambhu toll plaza near Ambala after police baton-charged farmers protesting against CM Manohar Lal Khattar in Hisar
“This is a symbolic protest to express solidarity with our brothers in Hisar,” says a farmer pic.twitter.com/0MluxTRoRZ
— ANI (@ANI) May 16, 2021
ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਭਰਾਵਾਂ ਤੇ ਹਿਸਾਰ ‘ਚ ਕੀਤੇ ਲਾਠੀਚਾਰਜ ਖਿਲਾਫ ਇਹ ਸਾਡਾ ਰੋਸ ਪ੍ਰਗਟਾਵਾ ਹੈ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਢੀ ਬੈਠੇ ਕਿਸਾਨਾਂ ਨੇ ਸਾਫ ਕਿਹਾ ਹੋਇਆ ਕਿ ਉਹ ਬੀਜੇਪੀ ਤੇ ਜੇਜੇਪੀ ਲੀਡਰਾਂ ਦਾ ਕਿਸੇ ਵੀ ਸਮਾਗਮ ‘ਚ ਪਹੁੰਚਣ ‘ਤੇ ਵਿਰੋਧ ਕਰਨਗੇ। ਇਸ ਤਹਿਤ ਹੀ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ। ਜਿੱਥੇ ਉਹ ਇਕ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸਨ।



