ਅੰਮ੍ਰਿਤਸਰ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਨੂੰ ਲੈਕੇ ਉਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ‘ਚ ਵੀ ਸਿਆਸਤ ਗਰਮਾ ਗਈ ਹੈ।ਦਰਅਸਲ ਅੱਜ ਹਿੰਸਾ ਦੇ ਵਿਰੋਧ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਬੀਜੇਪੀ ਨੇਤਾ ਤਰੁਣ ਚੁੱਘ ਦੇ ਘਰ ਦਾ ਘਿਰਾਓ ਕੀਤਾ, ਅਤੇ ਜਮ ਕੇ ਨਾਰੇਬਾਜ਼ੀ ਕੀਤੀ ।
Also Read : ਲਖੀਮਪੁਰ ਖੀਰੀ ਜਾਵੇਗਾ ਅਕਾਲੀ ਦਲ ਦਾ ਵਫ਼ਦ, ਸੁਖਬੀਰ ਬਾਦਲ ਨੇ ਯੂਪੀ ਸਰਕਾਰ ਨੂੰ ਕੀਤੀ ਇਹ ਅਪੀਲ
ਦੱਸ ਦਈਏ ਕਿ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਹੋਈ ਝੜਪ ਵਿੱਚ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਮਾਮਲਾ ਬਹੁਤ ਗਰਮਾ ਗਿਆ ਹੈ। ਲਖੀਮਪੁਰ ਵਿੱਚ, ਕਿਸਾਨ ਰਾਤ ਤੋਂ ਧਰਨਾ ਦੇ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਜਦੋਂ ਤੱਕ ਦੋਸ਼ੀਆਂ ਵਿਰੁੱਧ ਕਾਰਵਾਈ ਨਹੀਂ ਹੁੰਦੀ ਉਹ ਹੜਤਾਲ ਜਾਰੀ ਰੱਖਣਗੇ। ਇਸ ਵੇਲੇ ਲਖੀਮਪੁਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਨੇਤਾਵਾਂ ਦੀ ਆਵਾਜਾਈ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਅਜੈ ਮਿਸ਼ਰਾ ਦੇ ਬੇਟੇ ਖਿਲਾਫ FIR ਦਰਜ ਕੀਤੀ ਗਈ ਹੈ।



