ਭੁਲੱਥ (ਅੰਮ੍ਰਿਤਪਾਲ ਬਾਜਵਾ)- ਕੇਂਦਰ ਸਰਕਾਰ (Central Government) ਵੱਲੋਂ ਪ੍ਰਸਤਾਵਿਤ ਦਿੱਲੀ ਕੱਟੜਾ ਐਕਸਪ੍ਰੈਸ ਵੇਅ (Delhi Katra Expressway) ਤੋਂ ਪੀੜਤ ਹਲਕਾ ਭੁਲੱਥ ਨਾਲ ਸਬੰਧਤ ਕਿਸਾਨ ਐਕਸ਼ਨ ਮੋਡ (Action Mode) ‘ਤੇ ਆ ਗਏ ਹਨ। ਅੱਜ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਚ ਸਬੰਧਤ 11 ਪਿੰਡਾਂ ਦੇ ਕਿਸਾਨਾਂ ਨੇ ਭਰਵਾਂ ਇਕੱਠ ਕਰਕੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਐਕਵਾਇਰ ਕੀਤੀ ਜਾਣ ਵਾਲੀ ਉਨ੍ਹਾਂ ਦੀ ਜ਼ਮੀਨ ਦਾ ਸਹੀ ਮੁਆਵਜ਼ਾ ਨਾ ਦਿੱਤਾ ਤਾਂ ਉਹ ਜਮੀਨ ਨਹੀਂ ਦੇਣਗੇ। ਇਸ ਦੇ ਵਿਰੋਧ ਵਿਚ ਖੜੇ ਹੋਣਗੇ। ਇਸ ਸਬੰਧੀ ਜਲਦੀ ਹੀ ਕਿਸਾਨਾਂ ਦੀ ਇੱਕ ਐਕਸ਼ਨ ਕਮੇਟੀ ਵੀ ਬਣਾਈ ਜਾ ਰਹੀ ਹੈ। ਇਸ ਸਬੰਧੀ ਬਣਾਈ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸਰਪੰਚ ਰਾਏਪੁਰ ਰਾਜਪੂਤਾਂ, ਸਤਨਾਮ ਸਿੰਘ ਚੀਮਾ ਸਰਪੰਚ ਦਮੂਲੀਆ, ਜਗਤਾਰ ਸਿੰਘ ਕਾਹਲੋਂ ਦਮੂਲੀਆ, ਨੰਬਰਦਾਰ ਬਲਵਿੰਦਰ ਸਿੰਘ ਕਾਹਲੋ ਹੁਸੇਵਾਲ, ਬਲਕਾਰ ਸਿੰਘ ਬੁਲੇਵਾਲ, ਅਮਰੀਕ ਸਿੰਘ ਘੱਗ, ਨੇ ਦੱਸਿਆ ਕਿ ਸਰਕਾਰ ਵੱਲੋਂ ਮਾਰਕੀਟ ਰੇਟ ਤੋਂ ਬਹੁਤ ਹੀ ਘੱਟ ਨਿਗੁਣਾ ਜਿਹਾ ਮੁਆਵਜ਼ਾ ਦੇ ਕੇ ਸਾਰਿਆ ਜਾ ਰਿਹਾ ਹੈ।
Read this- ਕੈਪਟਨ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹੈ : ਸੁਖਬੀਰ ਸਿੰਘ ਬਾਦਲ
ਮਿਸਾਲ ਵਜੋਂ ਸਰਕਾਰ ਵੱਲੋਂ ਕਥਿਤ ਤੌਰ ‘ਤੇ ਨਡਾਲਾ ਲਈ ਕੁਲੈਕਟਰ ਰੇਟ ਦੇ ਹਿਸਾਬ 36 ਲੱਖ ਰੁਪਏ ਅਤੇ ਦੂਸਰੇ ਪਿੰਡਾਂ ਲਈ 24-25 ਲੱਖ ਰੁਪਏ ਮਿਥਿਆ ਗਿਆ ਹੈ। ਜੋ ਕਿ ਸਰਾਸਰ ਗਲਤ ਤੇ ਧੱਕੇਸ਼ਾਹੀ ਹੈ। ਮਿਸਾਲ ਦੇ ਤੌਰ ਤੇ 10 ਸਾਲ ਪਹਿਲਾਂ ਪਸੀਏਵਾਲ ਦੇ ਇੱਕ ਕਿਸਾਨ ਨੇ 27 ਲੱਖ ਰੁਪਏ ਪ੍ਰਤੀ ਏਕੜ ਜ਼ਮੀਨ ਲਈ ਸੀ। ਹੁਣ ਉਸ ਨੂੰ ਸਰਕਾਰ 24 ਲੱਖ ਰੁਪਏ ਦੇ ਰਹੀ ਹੈ। ਨਡਾਲਾ ਨੇੜੇ 80 ਲੱਖ ਤੋਂ ਘੱਟ ਜ਼ਮੀਨ ਨਹੀਂ ਮਿਲਦੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਜ਼ਮੀਨ ਬਦਲੇ ਜ਼ਮੀਨ ਲੈਣੀ ਹੈ। ਜੇਕਰ ਉਹ ਬਾਹਰ ਜਾ ਕੇ ਜ਼ਮੀਨ ਲੈਂਦੇ ਹਨ। ਉਨ੍ਹਾਂ ਨੂੰ ਇਸ ਰੇਟ ‘ਤੇ ਜ਼ਮੀਨ ਨਹੀਂ ਮਿਲੇਗੀ। ਜਦੋਂ ਕਿ ਉਨ੍ਹਾਂ ਦੀ ਪਿੰਡਾਂ ਦੀ ਨਿਆਈ, ਘਰਾਂ ਦੇ ਨੇੜੇ ਜ਼ਮੀਨ ਖੋਹੀ ਜਾ ਰਹੀ ਹੈ। ਇਸ ਐਕਸਪ੍ਰੈਸ ਵੇਅ ਦੇ ਨਾਲ ਹਲਕੇ ਦੇ 11 ਤੋਂ 14 ਪਿੰਡ ਤੇ ਹਜ਼ਾਰਾਂ ਏਕੜ ਜ਼ਮੀਨ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਮਾਰਕੀਟ ਰੇਟ ਦੇ ਹਿਸਾਬ 4 ਗੁਣਾਂ ਵੱਧ ਰੇਟ ਦਿੱਤਾ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਇਸ ਸਬੰਧੀ ਅਗਲੇ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉ ਨਾ ਕਰਨੀ ਪਵੇ। ਜਲਦੀ ਹੀ ਉਹ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਮੀਟਿੰਗ ਕਰਨਗੇ। ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ ਵੀ ਸਹਿਯੋਗ ਮੰਗਿਆ ਜਾਵੇਗਾ। ਇਸ ਸਬੰਧੀ ਐੱਸ.ਡੀ.ਐੱਮ. ਭੁਲੱਥ ਨੂੰ ਮਿਲਣ ਤੋਂ ਬਾਅਦ ਅਗਲਾ ਐਕਸ਼ਨ ਪ੍ਰੋਗਰਾਮ ਐਲਾਨ ਕੀਤਾ ਜਾਵੇਗਾ।




