ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਦੇ ਪਿੰਡ ਬੀੜ ਭੋਲੂਵਾਲਾ ਚੋਂ ਲੰਘਦੀ ਮੁਦਕੀ ਫੀਡਰ ਨਹਿਰ ਦੇ ਟੁੱਟ ਗਿਆ ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਹੀ ਏਕੜ ਜਮੀਨ ਚ ਪਾਣੀ ਭਰ ਗਿਆ ਹੈ।
ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀ 500 ਏਕੜ ਫਸਲ ਪਾਣੀ ‘ਚ ਰੁੜ ਗਈ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰਿਆਂ ਨੇ ਅਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ।


