ਇਕ ਪਾਸੇ ਪੰਜਾਬ ਸਰਕਾਰ ਦਾ ਕਰਜ਼ਮੁਆਫੀ ਸਮਾਗਮ ਤੇ ਦੂਜੇ ਪਾਸੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਵਿੱਚ ਜਿੱਥੇ ਇਕ ਪਾਸੇ ਪੰਜਾਬ ਸਰਕਾਰ ਕਰਜ ਮੁਆਫੀ ਸਕੀਮ ਸਮਾਗਮ ਦੁਆਰਾ ਕਿਸਾਨਾਂ ਦਾ ਕਰਜ ਮੁਆਫ ਕਰਨ ਦੀ ਗੱਲ ਆਖ ਰਹੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਵਿੱਚ ਜਿੱਥੇ ਇਕ ਪਾਸੇ ਪੰਜਾਬ ਸਰਕਾਰ ਕਰਜ ਮੁਆਫੀ ਸਕੀਮ ਸਮਾਗਮ ਦੁਆਰਾ ਕਿਸਾਨਾਂ ਦਾ ਕਰਜ ਮੁਆਫ ਕਰਨ ਦੀ ਗੱਲ ਆਖ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਕਿਧਰੇ ਵੀ ਅਸਰ ਹੁੰਦਾ ਹੋਇਆ ਨਹੀਂ ਦਿੱਖ ਰਿਹਾ ਹੈ।  ਪੰਜਾਬ ਵਿੱਚ ਲਗਾਤਾਰ ਕਿਸਾਨ ਕਰਜ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਰਹੇ ਹਨ।
Farmer

ਅਜਿਹਾ ਹੀ ਇਕ ਹੋਰ ਮਾਮਲਾ ਬਰਨਾਲਾ ਦੇ ਪਿੰਡ ਧੂਰਕੋਟ ਤੋਂ ਸਾਹਮਣੇ ਆਇਆ ਹੈ। ਜਿੱਥੇ  ਕਰਜ਼ ਤੋਂ ਪਰੇਸ਼ਾਨ ਹੋਕੇ ਇਕ ਹੋਰ ਕਿਸਾਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ  ਕਿਸਾਨ ਤੇ ਕਰੀਬ 7 ਲੱਖ ਦਾ ਕਰਜਾ ਸੀ। ਇਸ ਕਰਜ ਨੂੰ ਚੁਕਾਉਂਦੇ ਹੋਏ ਕਿਸਾਨ ਦੀ 5 ਏਕੜ ਦੀ ਜਮੀਨ ਵੀ ਵਿਕ ਗਈ।

Captain

ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੱਸਣਯੋਗ ਗੱਲ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕਿਸਾਨ ਨੇ ਕਰਜ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕੀਤੀ। ਪੰਜਾਬ ਸਰਕਾਰ ਕਰਜਮੁਆਫੀ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰ ਰਹੀ ਹੈ ਪਰ ਕਰਜਮੁਆਫੀ ਦਾ ਅਸਰ ਕਿਸਾਨਾਂ ਤੇ ਹੁੰਦਾ ਹੋਇਆ ਨਜਰ ਨਹੀਂ ਦਿਖ ਰਿਹਾ ਹੈ। ਕਿਸਾਨ ਹਾਲੇ ਵੀ ਕਰਜ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਰਹੇ ਹਨ।

Leave a Reply

Your email address will not be published. Required fields are marked *