ਪ੍ਰਸ਼ੰਸਕਾਂ ਨੇ ਪਹਿਲਾ ਹੀ ਠਾਨ ਲਈ ਅਸੀਮ ਨੂੰ Bigg Boss13 ਦਾ ਵਿਜੇਤਾ ਬਣਾਉਂਣ ਦੀ ! ਜਾਣੋਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਗ ਬੌਸ 13 ਦੇ ਮੁਕਾਬਲੇਬਾਜ਼ ਅਸੀਮ ਰਿਆਜ਼ ਜਦੋਂ ਸ਼ੋਅ ‘ਤੇ ਆਏ ਸਨ ਤਾਂ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ ਪਰ ਅੱਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਗ ਬੌਸ 13 ਦੇ ਮੁਕਾਬਲੇਬਾਜ਼ ਅਸੀਮ ਰਿਆਜ਼ ਜਦੋਂ ਸ਼ੋਅ ‘ਤੇ ਆਏ ਸਨ ਤਾਂ ਉਨ੍ਹਾਂ ਨੂੰ ਕੋਈ ਨਹੀਂ ਜਾਣਦਾ ਸੀ ਪਰ ਅੱਜ ਅਸੀਮ ਨੇ ਆਪਣੀ ਸ਼ਾਨਦਾਰ ਸ਼ਖਸੀਅਤ ਅਤੇ ਘਰ ਵਿੱਚ ਟਿਕੇ ਰਹਿਣ ਲਈ ਖੇਡ ‘ਚ ਆਪਣੇ ਪ੍ਰਦਰਸ਼ਨ ਕਾਰਨ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਬਣਾ ਚੁੱਕੇ ਹਨ। ਸ਼ੋਅ ਦੇ ਦੌਰਾਨ ਅਸੀਮ ਦੇ ਪ੍ਰਸ਼ੰਸਕਾਂ ਦੀ ਸੂਚੀ ਚੰਗੀ-ਖਾਸੀ ਵੱਧਦੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਅਸੀਮ ਰਿਆਜ਼ ਟਰੈਂਡ ‘ਚ ਰਹਿੰਦੇ ਹਨ। ਹੀਨਾ ਖਾਨ ਤੋਂ ਲੈਕੇ ਗੌਹਰ ਖਾਨ ਤੱਕ ਕਈ ਟੀਵੀ ਸਿਤਾਰੇ ਅਸੀਮ ਦੇ ਸਾਥ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਸ਼ੋਅ ਦਾ ਵਿਨਰ ਦੱਸ ਰਹੇ ਹਨ।

ਫੈਨਸ ਲਈ Bigg Boss13 ਦੇ ਵਿਨਰ ਅਸੀਮ

ਦੱਸ ਦਈਏ ਉਸੇ ਸਮੇਂ, ਜਦੋਂ ਟੀਵੀ ਸਿਤਾਰੇ ਕ੍ਰਿਸਮਸ ਸਪੈਸ਼ਲ ਐਪੀਸੋਡ ਵਿੱਚ ਬਿਗ ਬੌਸ ਦੇ ਘਰ ਆਏ ਸੀ, ਸਿਧਾਰਥ ਸ਼ੁਕਲਾ ਨੇ ਅਸੀਮ ਨੂੰ ਟਾਸਕ ਦੇ ਦੌਰਾਨ ਇੱਕ ਵੇਟਰ ਵਜੋਂ ਬੁਲਾਇਆ, ਜੋ ਕਿ ਅਸੀਮ ਦੇ ਪ੍ਰਸ਼ੰਸਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ। ਉਦੋਂ ਤੋਂ, ਅਸੀਮ ਦੇ ਪ੍ਰਸ਼ੰਸਕ ਉਨ੍ਹਾਂ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ। #AsimRiazforTheWin ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਅਸੀਮ ਦੇ ਪ੍ਰਸ਼ੰਸਕ ਪਹਿਲਾਂ ਹੀ ਉਸਨੂੰ ਸ਼ੋਅ ਦਾ ਵਿਜੇਤਾ ਮੰਨ ਚੁੱਕੇ ਹਨ।

ਫੈਨਸ ਦਾ ਕੀ ਕਹਿਣਾ ਹੈ ਅਸੀਮ ਬਾਰੇ?

ਇੱਕ ਸੋਸ਼ਲ ਮੀਡੀਆ ਯੂਜਰ ਨੇ ਲਿਖਿਆ- ਲੋਕ ਅਸੀਮ ਨੂੰ ਬੂਰਾ ਦਿਖਾਉਂਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸ਼ੋਅ ‘ਚ ਦੂਜਿਆਂ ਕੋਲ ਗੁੱਸਾ ਦਿਖਾਉਂਣ ਅਤੇ ਪਰੇਸ਼ਾਨ ਕਰਨ ਤੋਂ ਇਲਾਵਾ ਸ਼ੋਅ ਨੂੰ ਦੇਣ ਲਈ ਕੁਝ ਵੀ ਨਹੀਂ ਹੈ।

https://twitter.com/Alia78432029/status/1210855190468943874

https://twitter.com/LazyySaket/status/1210842696522194944

Leave a Reply

Your email address will not be published. Required fields are marked *