ਮਸ਼ਹੂਰ ਗਾਇਕਾ Neha Kakkar ਨੇ ਲਿਆ ਕੰਮ ਤੋਂ ‘ਬ੍ਰੇਕ’, ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੀਤੀ ਡਿਲੀਟ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ Neha Kakkar ਅੱਜਕੱਲ੍ਹ ਸੁਰਖੀਆਂ ਵਿੱਚ ਹੈ। ਨੇਹਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ  ਇੱਕ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕਰਦਿਆਂ…

neha kakkar

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ Neha Kakkar ਅੱਜਕੱਲ੍ਹ ਸੁਰਖੀਆਂ ਵਿੱਚ ਹੈ। ਨੇਹਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ  ਇੱਕ ਹੈਰਾਨ ਕਰਨ ਵਾਲੀ ਪੋਸਟ ਸਾਂਝੀ ਕਰਦਿਆਂ ਐਲਾਨ ਕੀਤਾ ਕਿ ਉਹ ਕੁਝ ਸਮੇਂ ਲਈ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਤੋਂ ਬ੍ਰੇਕ ਲੈ ਰਹੀ ਹੈ। ਹਾਲਾਂਕਿ, ਕੁਝ ਹੀ ਮਿੰਟਾਂ ਬਾਅਦ ਉਨ੍ਹਾਂ ਨੇ ਇਹ ਪੋਸਟ ਡਿਲੀਟ ਕਰ ਦਿੱਤੀ, ਪਰ ਉਦੋਂ ਤੱਕ ਇਸ ਦੇ ਸਕ੍ਰੀਨਸ਼ੌਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਏ।

ਇੰਡਸਟਰੀ ਦੇ ਦਬਾਅ ਅਤੇ ਨਕਾਰਾਤਮਕਤਾ ਨੂੰ ਦੱਸਿਆ ਕਾਰਨ  

neha kakkar
neha kakkar

ਨੇਹਾ ਕੱਕੜ ਨੇ ਆਪਣੀ ਕਥਿਤ ਇੰਸਟਾਗ੍ਰਾਮ ਸਟੋਰੀ ਵਿੱਚ ਇਸ ਫੈਸਲੇ ਪਿੱਛੇ ਡੂੰਘੇ ਕਾਰਨ ਦੱਸੇ ਹਨ। ਉਨ੍ਹਾਂ ਲਿਖਿਆ ਕਿ ਉਹ ‘ਇਮੋਸ਼ਨਲ ਡਿਸਟ੍ਰੈਸ’, ਨਕਾਰਾਤਮਕਤਾ ਅਤੇ ਮਨੋਰੰਜਨ ਜਗਤ ਦੇ ਭਾਰੀ ਦਬਾਅ ਦਾ ਸਾਹਮਣਾ ਕਰ ਰਹੀ ਹੈ। ਨੇਹਾ ਨੇ ਸਪੱਸ਼ਟ ਕੀਤਾ ਕਿ ਇਸ ਮਾਨਸਿਕ ਸਥਿਤੀ ਕਾਰਨ ਉਨ੍ਹਾਂ ਲਈ ਕੰਮ ਨੂੰ ਜਾਰੀ ਰੱਖਣਾ ਮੁਸ਼ਕਿਲ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ।

ਕੋਈ ਕੈਮਰਾ ਨਹੀਂ ਪਲੀਜ਼” ਪ੍ਰਾਈਵੇਸੀ ਦੀ ਕੀਤੀ ਮੰਗ

ਨੇਹਾ ਨੇ ਪ੍ਰਸ਼ੰਸਕਾਂ ਅਤੇ ਪੈਪਰਾਜ਼ੀ ਨੂੰ ਇੱਕ ਖਾਸ ਗੁਜ਼ਾਰਿਸ਼ ਵੀ ਕੀਤੀ ਹੈ। ਉਨ੍ਹਾਂ ਲਿਖਿਆ, “ਮੈਂ ਬੇਨਤੀ ਕਰਦੀ ਹਾਂ ਕਿ ਕਿੱਥੇ ਵੀ ਮੇਰੀਆਂ ਤਸਵੀਰਾਂ ਕੈਪਚਰ ਨਾ ਕੀਤੀਆਂ ਜਾਣ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਨਿੱਜਤਾ (Privacy) ਦਾ ਸਨਮਾਨ ਕਰੋਗੇ ਅਤੇ ਮੈਨੂੰ ਇਸ ਦੁਨੀਆ ਵਿੱਚ ਆਜ਼ਾਦੀ ਨਾਲ ਜੀਣ ਦਿਓਗੇ। ਕਿਰਪਾ ਕਰਕੇ ਕੋਈ ਕੈਮਰਾ ਨਹੀਂ।” ਨੇਹਾ ਦੀ ਇਸ ਭਾਵੁਕ ਅਪੀਲ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਸੋਸ਼ਲ ਮੀਡੀਆ ਤੇ ਮਿਲੀ-ਜੁਲੀ ਪ੍ਰਤੀਕਿਰਿਆ

ਨੇਹਾ ਦੇ ਇਸ ਐਲਾਨ ਤੋਂ ਬਾਅਦ ਇੰਟਰਨੈੱਟ ‘ਤੇ ਚਰਚਾ ਛਿੜ ਗਈ ਹੈ। ਜਿੱਥੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਦੇ ਰਹੇ ਹਨ, ਉੱਥੇ ਹੀ ਕੁਝ ਯੂਜ਼ਰਸ ਇਸ ਨੂੰ ਇੱਕ ‘ਪੀਆਰ ਸਟੰਟ’ (PR Stunt) ਵੀ ਦੱਸ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਲਿਖਿਆ ਕਿ “ਬ੍ਰੇਕ ਲੈਣਾ ਸਹੀ ਹੈ, ਉਮੀਦ ਹੈ ਕਿ ਤੁਸੀਂ ਕੁਝ ਨਵਾਂ ਅਤੇ ਰਚਨਾਤਮਕ ਲੈ ਕੇ ਵਾਪਸੀ ਕਰੋਗੇ।”

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

https://livingindianews.co.in/19-year-old-youth-dies-under-suspicious-circumstances-in-phagwara-wave-of-mourning-in-the-area/

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *