14 ਸਾਲਾ ਲੜਕੀ ਦੇ ਕਤਲ ਦੇ ਸ਼ੱਕ ‘ਚ ਘਿਰੇ ਮਸ਼ਹੂਰ ਸਿੰਗਰ D4VD, ਕਾਰ ‘ਚੋਂ ਮਿਲੀ ਸੀ ਲਾਸ਼

ਲਾਸ ਏਂਜਲਸ: ਮਸ਼ਹੂਰ ਅਮਰੀਕੀ ਆਲਟ-ਪੌਪ ਸਿੰਗਰ d4vd,ਜਿਨ੍ਹਾਂ ਦਾ ਅਸਲੀ ਨਾਮ ਡੇਵਿਡ ਬਰਕ ਹੈ। ਇਸ ਸਮੇਂ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। 20 ਸਾਲਾ ਇਸ…

ਮਸ਼ਹੂਰ ਅਮਰੀਕੀ ਆਲਟ-ਪੌਪ ਸਿੰਗਰ d4vd,ਜਿਨ੍ਹਾਂ ਦਾ ਅਸਲੀ ਨਾਮ ਡੇਵਿਡ ਬਰਕ ਹੈ। ਇਸ ਸਮੇਂ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ।

ਲਾਸ ਏਂਜਲਸ: ਮਸ਼ਹੂਰ ਅਮਰੀਕੀ ਆਲਟ-ਪੌਪ ਸਿੰਗਰ d4vd,ਜਿਨ੍ਹਾਂ ਦਾ ਅਸਲੀ ਨਾਮ ਡੇਵਿਡ ਬਰਕ ਹੈ। ਇਸ ਸਮੇਂ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। 20 ਸਾਲਾ ਇਸ ਗਾਇਕ ਨੂੰ 14 ਸਾਲਾ ਇੱਕ ਨਾਬਾਲਗ ਲੜਕੀ ਦੀ ਹੱਤਿਆ ਦੇ ਸ਼ੱਕ ਵਿੱਚ ਲਾਸ ਏਂਜਲਸ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਸਾਲ ਇੱਕ ਲਾਵਾਰਿਸ ਕਾਰ ਵਿੱਚੋਂ ਲੜਕੀ ਦੀ ਸੜੀ-ਗਲੀ ਲਾਸ਼ ਬਰਾਮਦ ਹੋਈ ਸੀ।

ਕਾਰ ਦੀ ਰਜਿਸਟ੍ਰੇਸ਼ਨ ਸਿੰਗਰ ਦੇ ਨਾਮ ‘ਤੇ

ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਕਾਰ ਵਿੱਚੋਂ ਲੜਕੀ ਦੀ ਲਾਸ਼ ਮਿਲੀ ਸੀ, ਉਹ ਸਿੰਗਰ D4VD ਦੇ ਨਾਮ ‘ਤੇ ਰਜਿਸਟਰਡ ਸੀ। ਇਹ ਕਾਰ ਕਾਫੀ ਸਮੇਂ ਤੋਂ ਇੱਕ ਟੋ-ਯਾਰਡ (Tow Yard) ਵਿੱਚ ਲਾਵਾਰਿਸ ਹਾਲਤ ਵਿੱਚ ਖੜੀ ਸੀ। ਫਿਲਹਾਲ, ਗਾਇਕ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਜ਼ਿਲ੍ਹਾ ਅਟਾਰਨੀ ਦਫ਼ਤਰ ਵਿੱਚ ਰਿਪੋਰਟ ਪੇਸ਼ ਕਰਨਗੇ, ਤਾਂ ਜੋ ਗਾਇਕ ‘ਤੇ ਰਸਮੀ ਤੌਰ ‘ਤੇ ਦੋਸ਼ ਤੈਅ ਕੀਤੇ ਜਾ ਸਕਣ।

ਪਿਛਲੇ ਸਾਲ ਮਿਲੀ ਸੀ 14 ਸਾਲਾ ਸੇਲੇਸਟੇ ਰਿਵਾਸ ਦੀ ਲਾਸ਼

ਮ੍ਰਿਤਕ ਲੜਕੀ ਦੀ ਪਛਾਣ 14 ਸਾਲਾ ਸੇਲੇਸਟੇ ਰਿਵਾਸ ਹਰਨਾਂਡੇਜ਼ ਵਜੋਂ ਹੋਈ ਹੈ, ਜੋ 2024 ਤੋਂ ਲਾਪਤਾ ਸੀ। ਕਈ ਮਹੀਨਿਆਂ ਦੀ ਭਾਲ ਤੋਂ ਬਾਅਦ, 8 ਸਤੰਬਰ 2025 ਨੂੰ ਹਾਲੀਵੁੱਡ ਦੇ ਇੱਕ ਟੋ-ਯਾਰਡ ਵਿੱਚ ਉਸਦੀ ਲਾਸ਼ ਮਿਲੀ। ਪੁਲਿਸ ਅਨੁਸਾਰ ਲਾਸ਼ ਬੁਰੀ ਤਰ੍ਹਾਂ ਸੜ-ਗਲ ਚੁੱਕੀ ਸੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਕਿ ਉਸਦੀ ਮੌਤ ਲਾਸ਼ ਮਿਲਣ ਤੋਂ ਕਈ ਹਫ਼ਤੇ ਪਹਿਲਾਂ ਹੀ ਹੋ ਚੁੱਕੀ ਸੀ। ਪੁਲਿਸ ਇਸ ਪੂਰੇ ਮਾਮਲੇ ਨੂੰ ਇੱਕ ਸੋਚੀ-ਸਮਝੀ ਹੱਤਿਆ ਮੰਨ ਕੇ ਜਾਂਚ ਕਰ ਰਹੀ ਹੈ।

ਸੰਗੀਤ ਜਗਤ ‘ਚ ਵੱਡਾ ਨਾਮ

ਡੇਵਿਡ ਬਰਕ D4VD ਸੰਗੀਤ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਹ ਕਾਲੀ ਉਚਿਸ, 21 ਸੈਵੇਜ ਅਤੇ ਸਟ੍ਰੇ ਕਿਡਜ਼ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਲਈ ਚਰਚਾ ਵਿੱਚ ਰਹੇ ਹਨ। ਉਨ੍ਹਾਂ ਦਾ ਪਹਿਲਾ ਐਲਬਮ ‘ਵਿਦਰਡ’ ਡਾਰਕਰੂਮ ਅਤੇ ਇੰਟਰਸਕੋਪ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਸੀ, ਜੋ ਕਾਫੀ ਹਿੱਟ ਰਿਹਾ ਸੀ। ਹਾਲਾਂਕਿ, ਇਸ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸੰਗੀਤਕ ਕਰੀਅਰ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਪੰਜਾਬ ‘ਚ ਮੌਸਮ ਦਾ ਦੂਹਰਾ ਵਾਰ: ਤੇਜ਼ ਗਰਮੀ ਦੇ ਵਿਚਕਾਰ 7 ਜ਼ਿਲ੍ਹਿਆਂ ‘ਚ ਹਨੇਰੀ ਤੇ ਮੀਂਹ ਦਾ ਅਲਰਟ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *