ਮਸ਼ਹੂਰ ਪੰਜਾਬੀ ਗਾਇਕ ਨਾਲ ਵੱਡਾ ਹਾਦਸਾ, ਫਿਲਮ ਵੇਖਣ ਜਾਂਦੇ ਟਰੱਕ ਨਾਲ ਕਾਰ ਦੀ ਟੱਕਰ, ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਤੇ ਲੇਖਕ ਵੱਡਾ ਗਰੇਵਾਲ ਨਾਲ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਉਨ੍ਹਾਂ ਨੇ…

ਮਸ਼ਹੂਰ ਪੰਜਾਬੀ ਗਾਇਕ ਤੇ ਲੇਖਕ ਵੱਡਾ ਗਰੇਵਾਲ ਨਾਲ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਦਿੱਤੀ ਹੈ। ਕਲਾਕਾਰ ਨੇ ਵੀਡੀਓ ਵਿੱਚ ਆਪਣੇ ਨਾਲ-ਨਾਲ ਆਪਣੇ ਸਾਥੀ ਦਾ ਵੀ ਹਾਲ ਦਿਖਾਇਆ। ਇਸ ਦੇ ਨਾਲ ਹੀ ਇੱਕ ਸਾਈਡ ਉਨ੍ਹਾਂ ਦੀ ਟਰੱਕ ਨਾਲ ਕਾਰ ਦੀ ਟੱਕਰ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ। 
ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਜੱਟ ਐਂਡ ਜੁਲੀਅਟ 3 ਦੇਖਣ ਚੱਲੇ ਸੀ, ਖੁਸ਼ੀ-ਖੁਸ਼ੀ ਬੱਸ ਫਿਰ ਹੋਗੀ ਘਟਨਾ, ਜਿਸਦਾ ਡਰ ਸੀ। @diljitdosanjh ਜੀ ਕਮੈਂਟ ਕਰਨਗੇ ਵੀਡੀਓ ਹੇਠਾਂ ਸਾਨੂੰ ਹੌਸਲਾ ਮਿਲੂ… ਪਲੀਜ਼ @neerubajwaਜੀ ਨੂੰ ਵੀ ਕਮੈਂਟ ਕਰਨਾ ਚਾਹੀਦਾ ਸਾਡੇ ਪਿੰਡ ਵਾਲਿਆਂ ਦੇ ਹੌਸਲੇ ਬੁਲੰਦ ਕਰਨ ਲਈ… ਪਲੀਜ਼ ਕਮੈਂਟ ਕਰਿਓ ਜ਼ਰੂਰ ਹੌਸਲਾ ਹੀ ਹੁੰਦਾ… @chachachittidaariwala @vaddagrewal #vaddagrewal #diljitdosanjh…

 
 
 
 
 
View this post on Instagram
 
 
 
 
 
 
 
 
 
 
 

A post shared by Vadda Grewal (@vaddagrewal)

ਪੰਜਾਬੀ ਗਾਇਕ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਦੀ ਪ੍ਰਤੀਕਿਰਿਆ ਨਾਲ ਕਮੈਂਟ ਬਾੱਕਸ ਵੀ ਭਰਿਆ ਹੋਇਆ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬੱਚ ਗਿਆ ਸ਼ੁਕਰ ਆ ਰੱਬ ਦਾ… ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਮੈਂ ਵੇਖੀ ਸੀ ਤੁਹਾਡੀ ਕਾਰ ਸੋਰੀ ਪਾਜ਼ੀ ਮੈਂ ਰੁਕਿਆ ਨਹੀਂ… ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ਮਾੜੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਭਰਾ, ਧਿਆਨ ਨਾਲ…

Leave a Reply

Your email address will not be published. Required fields are marked *