ਮਸ਼ਹੂਰ ਅਦਾਕਾਰਾ ਦੀ ਸੜਕ ਹਾਦਸੇ ਵਿਚ ਮੌਤ, ਕਾਰ ਬੇਕਾਬੂ ਹੋ ਕੇ ਡਿਵਾਈਡਰ ਵਿਚ ਵੱਜੀ, ਫਿਰ ਬੱਸ…

Super star actress death : ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿਚ ਮਸ਼ਹੂਰ ਅਦਾਕਾਰਾ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ…

Super star actress death : ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿਚ ਮਸ਼ਹੂਰ ਅਦਾਕਾਰਾ ਦੀ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਤੇ ਫਿਰ ਬੱਸ ਨੇ ਇਕ ਸਾਈਡ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਅਦਾਕਾਰਾ ਨੂੰ ਗੰਭੀਰ ਸੱਟਾਂ ਵੱਜੀਆਂ ਤੇ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਮਸ਼ਹੂਰ ਅਭਿਨੇਤਰੀ ਪਵਿੱਤਰਾ ਜੈਰਾਮ ਵਜੋਂ ਹੋਈ ਹੈ। ਉਨ੍ਹਾਂ ਤੇਲਗੂ ਟੀਵੀ ਸੀਰੀਜ਼ ‘ਤ੍ਰੀਨਯਾਨੀ’ ‘ਚ ਤਿਲੋਤਮਾ ਦਾ ਕਿਰਦਾਰ ਨਿਭਾਇਆ। ਆਂਧਰਾ ਪ੍ਰਦੇਸ਼ ਦੇ ਮਹਿਬੂਬਾ ਨਗਰ ਨੇੜੇ ਹੋਏ ਭਿਆਨਕ ਕਾਰ ਹਾਦਸੇ ਵਿੱਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਹਾਨਾਕੇਰੇ ਤੋਂ ਵਾਪਸ ਆਉਂਦੇ ਸਮੇਂ ਹੋਇਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਜਾਣਕਾਰੀ ਅਨੁਸਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਹੈਦਰਾਬਾਦ ਤੋਂ ਵਾਨਪਾਰਥੀ ਆ ਰਹੀ ਇੱਕ ਬੱਸ ਨੇ ਸੱਜੇ ਪਾਸੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਅਦਾਕਾਰਾ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਸੜਕ ਹਾਦਸੇ ‘ਚ ਅਦਾਕਾਰਾ ਦੀ ਚਚੇਰੀ ਭੈਣ ਅਪੇਕਸ਼ਾ, ਡ੍ਰਾਈਵਰ ਸ਼੍ਰੀਕਾਂਤ ਅਤੇ ਅਭਿਨੇਤਾ ਚੰਦਰਕਾਂਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਤੇਲਗੂ ਮਨੋਰੰਜਨ ਇੰਡਸਟਰੀ ਸੋਗ ਵਿੱਚ ਸੀ। ਅਦਾਕਾਰ ਸਮੀਪ ਅਚਾਰੀਆ ਨੇ ਅਦਾਕਾਰਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਲਿਖਿਆ, “ਇਸ ਖਬਰ ਤੋਂ ਜਾਗਿਆ ਕਿ ਤੁਸੀਂ ਨਹੀਂ ਰਹੇ। ਵਿਸ਼ਵਾਸ ਨਹੀਂ ਕਰ ਸਕਦਾ। ਮੇਰੀ ਪਹਿਲੀ ਆਨ-ਸਕਰੀਨ ਮਾਂ, ਤੁਸੀਂ ਹਮੇਸ਼ਾ ਖਾਸ ਰਹੋਗੇ।”

Leave a Reply

Your email address will not be published. Required fields are marked *