100% ਪਲੇਸਮੈਂਟ ਦਾ ਝੂਠਾ ਦਾਅਵਾ: ਗੁਰਦਾਸਪੁਰ ਖਪਤਕਾਰ ਅਦਾਲਤ ਨੇ ਐਜੂਐਕਸ ਐਜੂਕੇਸ਼ਨ ਨੂੰ ਲਗਾਈ ਫਟਕਾਰ, ਫੀਸ ਤੇ ਮੁਆਵਜ਼ਾ ਦੇਣ ਦੇ ਹੁਕਮ

ਗੁਰਦਾਸਪੁਰ : ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਆਨਲਾਈਨ ਕੋਰਸ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਨੌਕਰੀਆਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਕਈ ਵਾਰ…

ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਆਨਲਾਈਨ ਕੋਰਸ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਨੌਕਰੀਆਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ

ਗੁਰਦਾਸਪੁਰ : ਅੱਜ ਦੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਆਨਲਾਈਨ ਕੋਰਸ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਨੌਕਰੀਆਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਕਈ ਵਾਰ ਇਹ ਦਾਅਵੇ ਸਿਰਫ਼ ਛਲਾਵਾ ਸਾਬਤ ਹੁੰਦੇ ਹਨ। ਗੁਰਦਾਸਪੁਰ ਜ਼ਿਲ੍ਹੇ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਐੱਮ.ਬੀ.ਏ. (MBA) ਦੇ ਵਿਦਿਆਰਥੀ ਨਾਲ ‘100 ਫੀਸਦੀ ਪਲੇਸਮੈਂਟ ਗਰੰਟੀ’ ਦੇ ਨਾਂ ‘ਤੇ ਧੋਖਾਧੜੀ ਕੀਤੀ ਗਈ। ਖਪਤਕਾਰ ਅਦਾਲਤ ਨੇ ਇਸ ਮਾਮਲੇ ਵਿੱਚ ਸਖ਼ਤ ਰੁਖ ਅਪਣਾਉਂਦਿਆਂ ਕੰਪਨੀ ਨੂੰ ਪੂਰੀ ਫੀਸ ਅਤੇ ਮੁਆਵਜ਼ਾ ਮੋੜਨ ਦੇ ਆਦੇਸ਼ ਦਿੱਤੇ ਹਨ। ਆਓ ਜਾਣਦੇ ਹਾਂ ਪੂਰੀ ਖ਼ਬਰ ਵਿਸਤਾਰ ਨਾਲ।

ਕੀ ਹੈ ਪੂਰਾ ਮਾਮਲਾ?

ਗੁਰਦਾਸਪੁਰ ਦੇ ਰਹਿਣ ਵਾਲੇ ਅਤੇ ਐੱਮ.ਬੀ.ਏ. ਦੇ ਵਿਦਿਆਰਥੀ ਹਰੀਸ਼ ਮਲਹੋਤਰਾ ਨੇ ਇੱਕ ਨਿੱਜੀ ਐਜੂਕੇਸ਼ਨ ਕੰਪਨੀ ਦੇ “100 ਪ੍ਰਤੀਸ਼ਤ ਗਾਰੰਟੀਸ਼ੁਦਾ ਪਲੇਸਮੈਂਟ” ਵਾਲੇ ਇਸ਼ਤਿਹਾਰ ਤੋਂ ਪ੍ਰਭਾਵਿਤ ਹੋ ਕੇ ਪ੍ਰੋਡਕਟ ਮੈਨੇਜਮੈਂਟ ਵਿੱਚ AI ਦਾ ਛੇ ਮਹੀਨਿਆਂ ਦਾ ਆਨਲਾਈਨ ਕੋਰਸ ਜੁਆਇਨ ਕੀਤਾ ਸੀ। ਇਸ ਕੋਰਸ ਲਈ ਉਸਨੇ 12 ਜੁਲਾਈ 2025 ਨੂੰ ਕ੍ਰੈਡਿਟ ਕਾਰਡ ਰਾਹੀਂ 84,960 ਰੁਪਏ ਦੀ ਅਦਾਇਗੀ ਕੀਤੀ ਸੀ। ਕੋਰਸ ਮੁਕੰਮਲ ਹੋਣ ਉਪਰੰਤ ਉਸਨੂੰ 24 ਨਵੰਬਰ 2025 ਨੂੰ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ, ਪਰ ਵਾਰ-ਵਾਰ ਫਾਲੋ-ਅਪ ਕਰਨ ਦੇ ਬਾਵਜੂਦ ਕੰਪਨੀ ਉਸਨੂੰ ਨੌਕਰੀ ਦਿਵਾਉਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ।

ਅਦਾਲਤ ਵਿੱਚ ਕੰਪਨੀ ਦੀਆਂ ਦਲੀਲਾਂ ਅਤੇ ਕਮਿਸ਼ਨ ਦਾ ਫ਼ੈਸਲਾ

ਜਦੋਂ ਮਾਮਲਾ ਗੁਰਦਾਸਪੁਰ ਜ਼ਿਲ੍ਹਾ ਖਪਤਕਾਰ ਕਮਿਸ਼ਨ ਕੋਲ ਪਹੁੰਚਿਆ, ਤਾਂ ਸੁਣਵਾਈ ਦੌਰਾਨ ਕੰਪਨੀ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਕੰਪਨੀ ਦਾ ਦਾਅਵਾ ਸੀ ਕਿ ਉਨ੍ਹਾਂ ਵੱਲੋਂ ਸ਼ਿਕਾਇਤਕਰਤਾ ਨੂੰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਦੇ ਮੌਕੇ ਦਿੱਤੇ ਗਏ ਸਨ, ਪਰ ਉਸਨੇ ਆਪਣੀ ਪਸੰਦ ਦੇ ਸ਼ਹਿਰ ਕਾਰਨ ਕੁਝ ਮੌਕੇ ਖ਼ੁਦ ਰੱਦ ਕਰ ਦਿੱਤੇ ਸਨ।

ਹਾਲਾਂਕਿ, ਖਪਤਕਾਰ ਕਮਿਸ਼ਨ ਨੇ ਕੰਪਨੀ ਦੀ ਇਸ ਦਲੀਲ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਕੰਪਨੀ ਗਾਹਕ ਨਾਲ “100 ਪ੍ਰਤੀਸ਼ਤ ਪਲੇਸਮੈਂਟ ਗਾਰੰਟੀ” ਦਾ ਵਾਅਦਾ ਕਰਦੀ ਹੈ, ਤਾਂ ਉਹ ਸਿਰਫ਼ ਇੰਟਰਵਿਊ ਦੇਣ, ਭਰਤੀ ਦੀ ਲੀਡ ਸਾਂਝੀ ਕਰਨ ਜਾਂ ਮਾਮੂਲੀ ਕਰੀਅਰ ਸਹਾਇਤਾ ਤੱਕ ਸੀਮਿਤ ਨਹੀਂ ਹੋ ਸਕਦਾ। ਸਿਰਫ਼ ਇੰਟਰਵਿਊ ਜਾਂ ਸਕ੍ਰੀਨਿੰਗ ਦਾ ਮੌਕਾ ਮਿਲਣਾ ਆਪਣੇ ਆਪ ਵਿੱਚ ਸਫ਼ਲ ਪਲੇਸਮੈਂਟ ਨਹੀਂ ਮੰਨਿਆ ਜਾ ਸਕਦਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Rakhi Sawant ਨੇ Govinda’ਤੇ ਕੱਸਿਆ ਤੰਜ : ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨ ਕਰਨ ‘ਤੇ ਚੁੱਕੇ ਸਵਾਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

 

Leave a Reply

Your email address will not be published. Required fields are marked *