ਫੇਸਬੁੱਕ ਨੇ ਕੰਪਨੀ ਦਾ ਨਾਮ ਬਦਲ ਕੇ ਕੀਤਾ ‘Meta’, ਟਵਿੱਟਰ ਨੇ ਕਸਿਆ ਤੰਜ, ਕਿਹਾ- ‘BIG NEWS Lol’

ਨਵੀਂ ਦਿੱਲੀ : ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦਾ ਨਾਮ ਬਦਲ ਕਰ ‘ਮੇਟਾ’ ਰੱਖ ਦਿੱਤਾ ਹੈ।ਉਥੇ ਹੀ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ…

ਨਵੀਂ ਦਿੱਲੀ : ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਫੇਸਬੁੱਕ ਦਾ ਨਾਮ ਬਦਲ ਕਰ ‘ਮੇਟਾ’ ਰੱਖ ਦਿੱਤਾ ਹੈ।ਉਥੇ ਹੀ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਅਲਗ-ਅਲਗ ਪਲੇਟਫਾਰਮ ‘ਤੇ ਇਸਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ।ਇਸ ਵਿਚਾਲੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਫੇਸਬੁੱਕ ਦੇ ਨਾਮ ਬਦਲਣ ‘ਤੇ ਟ੍ਰੋਲ ਕੀਤਾ ਹੈ।ਕੰਪਨੀ ਨੇ ਇਸਨੂੰ ਲੇਕੇ ਇਕ ਟਵੀਟ ਕੀਤਾ ਹੈ।

Also Read : ਮੋਹਾਲੀ ‘ਚ ਪੀਟੀਆਈ ਅਧਿਆਪਕਾਂ ਦਾ ਹੱਲਾ ਬੋਲ, ਬੈਰੀਕੇਡ ਤੋੜ DC ਦਫਤਰ ਅੰਦਰ ਹੋਏ ਦਾਖਲ

ਟਵਿੱਟਰ ਨੇ ੳਡਾਇਆ ਮਜ਼ਾਕ
ਦਰਅਸਲ ਟਵਿੱਟਰ ਨੇ ਟਵੀਟ ਕੀਤਾ ਹੈ ਕਿ ‘BIG NEWS lol jk still Twitter’ ਟਵਿੱਟਰ ਨੇ ਫੇਸਬੁੱਕ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਹੈ। ਇਸ ਤੋਂ ਬਾਅਦ ਟਵਿੱਟਰ ਦੇ ਇਸ ਪੋਸਟ ਤੋਂ ਬਾਅਦ ਲੋਕਾਂ ਨੇ ਆਪਣੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ਹਨ।

ਫੇਸਬੁੱਕ ਦਾ ਨਾਮ ਹੋਇਆ ‘ਮੇਟਾ’
ਉਥੇ ਹੀ ਫੇਸਬੁੱਕ ਦੇ ਨਾਮ ਬਦਲਣ ਦੀ ਘੋਸ਼ਣਾ ਦੇ ਦੌਰਾਨ ਕੰਪਨੀ ਨੇ ਟਵਿੱਟਰ ‘ਤੇ ਲਿ ਖਿਆ, “ਫੇਸਬੁੱਕ ਦਾ ਨਵਾਂ ਨਾਮ ਮੇਟਾ ਹੋਵੇਗਾ।ਮੇਟਾ ਮੇਟਾਵਰਸ ਬਣਾਉਣ ‘ਚ ਮਦਦ ਕਰੇਗਾ। ਇਕ ਅਜਿਹੀ ਜਗ੍ਹਾ ਜਿਥੇ ਅਸੀਂ ਖੇਡ ਸਕਾਂਗੇ ਅਤੇ 3ਡੀ ਤਕਨੀਕ ਦੇ ਜਰੀਏ ਇਕ ਦੂਜੇ ਨਾਲ ਜੁੜਾਂਗੇ।ਸਮਾਜਿਕ ਪਲੇਟਫਾਰਮ ਦੇ ਅਗਲ ਚੈਪਟਰ ਵਿਚ ਤੁਹਾਡਾ ਸੁਆਗਤ ਹੈ।” ਫੇਸਬੁੱਕ ਦੇ ਵੱਲੋਂ 15 ਸੈਕੇਂਡ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਹੈ,ਜਿਸ ਵਿਚ ਦਿਖਾਇਆ ਗਿਆ ਹੈ ਕਿ ਫੇਸਬੁੱਕ ਦਾ ਨਾਮ ਬਦਲ ਕੇ ਹੁਣ ਮੇਟਾ ਕਰ ਦਿੱਤਾ ਗਿਆ ਹੈ।ਇਸ ਵੀਡੀਓ ਵਿਚ ਮੇਟਾ ਦਾ ਲੋਗੋ ਵੀ ਜਾਰੀ ਕੀਤਾ ਗਿਆ ਹੈ।ਇਹ ਲੋਗੋ ਵਰਟੀਕਲ 8 ਦੇ ਤਰਜ ‘ਤੇ ਮੇਟਾ ਦਾ ਲੋਗੋ ਬਲੂ ਕਲਰ ਵਿਚ ਜਾਰੀ ਕੀਤਾ ਗਿਆ ਹੈ।

Also Read : ਜੇਕਰ ਆਉਂਦੀ ਹੈ KYC ਲਈ ਕਾਲ ਤਾਂ ਕਰੋ ਇਹ ਕੰਮ, RBI ਵਲੋਂ ਅਲਰਟ ਜਾਰੀ

ਵਰਚੂਅਲ ਵਰਲਡ ਹੈ ਮੇਟਾ
ਫੇਸਬੁੱਕ ਨੇ ਪਿਛਲੇ ਮਹੀਨੇ ਆਪਣੇ ਮੇਟਾਵਰਸ ਤਿਆਰ ਕਰਨ ਨੂੰ ਲੈਕੇ ਆਪਣੀ ਯੋਜਨਾ ਦੇ ਬਾਰੇ ਜਾਣਕਾਰੀ ਦਿੱਤੀ ਸੀ।ਦੱਸ ਦਈਏ ਕਿ ਮੇਟਾਵਰਸ ਸ਼ਬਦ ਇਕ ਵਰਚੂਅਲ ਵਰਲਡ ਹੈ ਜਿਥੇ ਇਕ ਇਨਸਾਨ ਸ਼ਰੀਰਕ ਤੌਰ ‘ਤੇ ਮੋਜ਼ੂਦ ਨਹੀਂ ਹੁੰਦੇ ਹੋਏ ਵੀ ਮੋਜ਼ੂਦ ਰਹਿ ਸਕਦਾ ਹੈ। 

Leave a Reply

Your email address will not be published. Required fields are marked *