ਓਲਾ ਕੈਬ ‘ਚ ਬੈਠ CAA ਵਿਰੋਧੀ ਗੱਲਾਂ ਕਰਨੀਆਂ ਪਈਆਂ ਮਹਿੰਗੀਆਂ, ਡਰਾਇਵਰ ਲੈ ਗਿਆ ਥਾਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਜਿੱਥੇ ਇੱਕ ਪਾਸੇ ਸ਼ਾਹੀਨ ਬਾਗ ਸਮੇਤ ਦੇਸ਼ ‘ਚ ਵੱਖ-ਵੱਖ ਥਾਈ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਜਿੱਥੇ ਇੱਕ ਪਾਸੇ ਸ਼ਾਹੀਨ ਬਾਗ ਸਮੇਤ ਦੇਸ਼ ‘ਚ ਵੱਖ-ਵੱਖ ਥਾਈ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਲੋਕਾਂ ਨੂੰ ਇਸ ਕਾਨੂੰਨ ਦੇ ਲੋਕ-ਪੱਖੀ ਹੋਣ ਦੀ ਗੱਲ ਆਖ ਇਸ ਦਾ ਸਮਰਥਨ ਕਰਨ ਦੀ ਅਪੀਲ ਕਰ ਰਹੀ ਹੈ। ਪਰ ਸਰਕਾਰ ਅਤੇ ਲੋਕਾਂ ਵਿਚਕਾਰ ਕਿਸੇ ਤਰ੍ਹਾਂ ਦਾ ਤਾਲਮੇਲ ਨਹੀ ਬਣ ਰਿਹਾ। ਇਸ ਦੌਰਾਨ ਇੱਕ ਨਵਾਂ ਹੀ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਇੱਕ ਉਬੇਰ ਦੇ ਡਰਾਇਵਰ ਨੇ ਇੱਕ ਵਿਅਕਤੀ ਨੂੰ ਇਸ ਕਾਰਨ ਪੁਲਿਸ ਹਵਾਲੇ ਕਰ ਦਿੱਤਾ ਕਿਉਂਕਿ ਉਹ ਸੀਏਏ ਵਿਰੋਧੀ ਗੱਲਾਂ ਕਰ ਰਿਹਾ ਸੀ। ਇਸ ਦੌਰਾਨ ਉਕਤ ਵਿਅਕਤੀ ਤੋਂ ਪੁਲਿਸ ਨੇ ਕਈ ਘੰਟੇ ਪੁੱਛ-ਗਿੱਛ ਕਰਨ ਉਪਰੰਤ ਛੱਡ ਦਿੱਤਾ ਸੀ। ਜਦਕਿ ਕੈਬ ਡਰਾਇਵਰ ਨੂੰ ਮੁੰਬਈ ਬੀਜੀਪੇ ਦੇ ਮੁਖੀ ਵਲੋਂ ਸਨਮਾਨਿਤ ਕੀਤਾ ਗਿਆ ਸੀ।

Image

ਕੀ ਸੀ ਪੂਰਾ ਮਾਮਲਾ…

ਦੱਸ ਦਈਏ ਕਿ, ਜੈਪੁਰ ਵਾਸੀ ਇੱਕ ਵਿਅਕਤੀ ਮੁੰਬਈ ਵਿਖੇ ਇੱਕ ਸਮਾਰੋਹ ‘ਚ ਸ਼ਾਮਿਲ ਹੋਣ ਲਈ ਜੈਪੁਰ ਤੋਂ ਮੁੰਬਈ ਆਇਆ ਸੀ। ਇਸ ਦੌਰਾਨ ਉਕਤ ਵਿਅਕਤੀ ਨੇ 3 ਫਰਵਰੀ ਨੂੰ ਮੁੰਬਈ ਵਿਖੇ ਸਮਾਰੋਹ ਦੇ ਖ਼ਤਮ ਹੋਣ ਪਿਛੋਂ ਰਾਤ ਸਮੇਂ ਹੋਟਲ ਜਾਣ ਲਈ ਓਲਾ ਕੰਪਨੀ ਦੀ ਕੈਬ ਬੁਕ ਕਰਵਾਈ  ਸੀ। ਕੈਬ ‘ਚ ਬੈਠ ਜੈਪੁਰ ਵਾਸੀ ਵਿਅਕਤੀ ਹੋਟਲ ਜਾ ਰਿਹਾ ਸੀ ਕਿ, ਰਸਤੇ ‘ਚ ਉਸਨੂੰ ਆਪਣੇ ਇੱਕ ਦੌਸਤ ਦਾ ਫੋਨ ਆ ਗਿਆ। ਜਿਸ ਨਾਲ ਉਹ ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਹੋ ਰਹੇ ਪ੍ਰਦਸ਼ਨਾਂ ਦੇ ਬਾਰੇ ‘ਚ ਗੱਲ ਕਰਨ ਲੱਗਾ। ਇਸ ਦੌਰਾਨ ਉਸਨੇ ਜੈਪੁਰ ਵਿਖੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਸ਼ਨ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਵਿਉਤਬੰਦੀ ਵੀ ਆਪਣੇ ਦੋਸਤ ਨਾਲ ਸਾਂਝੀ ਕੀਤੀ, ਜਿਸ ਨੂੰ ਸੁਣ ਕੇ ਕੈਬ ਡਰਾਇਵਰ ਨੇ ਉਕਤ ਵਿਅਕਤੀ ਨੂੰ ਹੋਟਲ ਛੱਡਣ ਦੀ ਬਜਾਏ ਨੇੜੇ ਦੇ ਪੁਲਿਸ ਸਟੇਸ਼ਨ ਛੱਡ ਦਿੱਤਾ। ਉਕਤ ਵਿਅਕਤੀ ਤੋਂ ਜਿਸ ਕਾਰਨ ਪੁਲਿਸ ਨੇ ਕਈ ਘੰਟੇ ਪੁੱਛ-ਪੜਤਾਲ ਕੀਤੀ। ਇਸ ਦੌਰਾਨ ਪੁਲਿਸ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਉਕਤ ਵਿਅਕਤੀ ਤੋਂ ਕਿਸੇ ਤਰ੍ਹਾਂ ਪੁੱਛ-ਪੜਤਾਲ ਨਾ ਕਰਨ ਦੀ ਗੱਲ ਆਖੀ ਪਰ ਉਕਤ ਡਰਾਇਵਰ ਵਲੋਂ ਵਿਅਕਤੀ ਨੂੰ ਥਾਣੇ ਪਹੁੰਚਾਉਣ ਦੀ ਗੱਲ ਜ਼ਰੂਰ ਕਬੂਲੀ ਹੈ।

ਡਰਾਇਵਰ ਨੂੰ ਬੀਜੇਪੀ ਨੇ ਕੀਤਾ ਸਨਮਾਨਿਤ ਪਰ ਉਲਾ ਕੈਬ ਨੇ ਹਟਾਇਆ ਕੰਮ ਤੋਂ

ਇਸ ਦੌਰਾਨ ਉਕਤ ਕੈਬ ਡਰਾਇਵਰ ਨੂੰ ਮੁੰਬਈ ਬੀਜੇਪੀ ਨੇ ‘ਸਤਰਕ ਨਾਗਰਿਕ ਸਨਮਾਨ’ ਨਾਲ ਸਨਮਾਨਿਤ ਕੀਤਾ। ਇਸ ਦੀ ਪੁਸ਼ਟੀ ਮੁੰਬਈ ਬੀਜੇਪੀ ਦੇ ਮੁਖੀ ਮੰਗਲ ਪ੍ਰਭਾਤ ਲੋਢਾ ਨੇ ਆਪਣੇ ਟਵਿਟਰ ਅਕਾਊਟ ਜ਼ਰੀਏ ਵੀ ਕੀਤੀ। ਜਦਕਿ ਦੂਜੇ ਪਾਸੇ ਓਲਾ ਕੈਬ ਨੇ ਉਕਤ ਡਰਾਇਵਰ ਨੂੰ ਕੰਮ ਤੋਂ ਹਟਾ ਦਿੱਤਾ। ਇਸ ਬਾਬਤ ਓਲਾ ਕੈਬ ਦੇ ਅਧਿਕਾਰੀਆਂ ਨੇ ਕਿਹਾ ਕਿ, ਕੈਬ ‘ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਇਸ ਦੀ ਉਲੰਘਨਾ ਕਰਨ ਵਾਲੇ ਉਕਤ ਡਰਾਇਵਰ ਦਾ ਖਾਤਾ ਬੰਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *