ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੰਤਰਰਾਸ਼ਟਰੀ ਕ੍ਰਿਕਟ ਵਿੱਚ 2008 ‘ਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਵਾਲੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਅੱਜ ਸਾਰਿਆਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਹਨ। ਉਸ ਨਾਲ ਹੀ ਅੱਜ ਦੇ ਸਮੇਂ ‘ਚ ਵਿਰਾਟ ਭਾਰਤੀ ਬੱਲੇਬਾਜ਼ੀ ਦਾ ਮਹੱਤਵਪੂਰਨ ਹਿੱਸਾ ਬਣ ਗਏ ਹਨ ਅਤੇ ਉਨ੍ਹਾਂ ਦੀ ਇਹ ਤਬਦੀਲੀ ਪੂਰੀ ਦੁਨੀਆ ਦੇਖ ਸਕਦੀ ਹੈ। ਕੋਹਲੀ ਦੀ ਤੰਦਰੁਸਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਨਾ ਸਿਰਫ ਫਿਟ ਹਨ ਬਲਕਿ ਟੀਮ ਦੇ ਅੰਦਰ ਵੀ ਫਿਟਨੈਸ ਕਲਚਰ ਲਿਆਏ ਹਨ ।
ਇਸ ਨਾਲ ਹੀ ਹੋਰ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇ ਹਨ। ਦੱਸ ਦਈਏ ਪਿਛਲੇ ਸਾਲ ਵਿਰਾਟ ਕੋਹਲੀ ਨੇ ਸ਼ਾਕਾਹਾਰੀ ਬਣਨ ਦਾ ਫੈਸਲਾ ਕੀਤਾ ਸੀ। ਬੁੱਧਵਾਰ ਨੂੰ ਕੋਹਲੀ ਨੇ ਨੈੱਟਫਲਿਕਸ ਦੇ ਸ਼ੋਅ ਗੇਮ ਚੇਂਜਰ ਨੂੰ ਦੇਖਣ ਤੋਂ ਬਾਅਦ ਇੱਕ ਟਵੀਟ ਕੀਤਾ,’ ਜਿਸ ਚ ਉਨ੍ਹਾਂ ਲਿਖਿਆ ਨੈੱਟਫਲਿਕਸ ‘ਤੇ ਗੇਮ ਚੇਂਜਰ ਸ਼ੋਅ ਵੇਖਿਆ। ਸ਼ਾਕਾਹਾਰੀ ਅਥਲੀਟ ਬਣਨ ਤੋਂ ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਇਨ੍ਹਾਂ ਸਾਲਾਂ ਦੌਰਾਨ ਮੇਰੀ ਖੁਰਾਕ ਸੰਬੰਧੀ ਸੋਚ ਸਿਰਫ ਇੱਕ ਕਲਪਨਾ ਸੀ, ਕੀ ਇਸ ਨੂੰ ਮੈ ਸਭ ਤੋਂ ਉੱਤਮ ਡਾਕੂਮੈਂਟਰੀ ਵਾਂਗ ਮਹਿਸੂਸ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ, ਗੇਮ ਚੇਂਜਰ ਸ਼ੋਅ ਪਿਛਲੇ ਸੀਜ਼ਨ ਵਿੱਚ ਆਈ ਇੱਕ ਡਾਕੂਮੈਂਟਰੀ ਹੈ, ਜਿਸ ਨੂੰ ਜੇਮਜ਼ ਕੈਮਰਨ, ਜੈਕੀ ਚੈਨ ਅਤੇ ਅਰਨੋਲਡ ਸ਼ਵਾਰਜ਼ਨੇਗਰ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਡਾਕੂਮੈਂਟਰੀ ਵਿੱਚ ਸ਼ਾਕਾਹਾਰੀ ਭੋਜਨ ਦੇ ਖਿਡਾਰੀਆਂ ਨੂੰ ਹੋਣ ਵਾਲੇ ਫਾਇਦੇ ਵਾਰੇ ਦੱਸਿਆ ਗਿਆ ਹੈ।


