ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਮਹਿੰਗੀਆਂ ਗੱਡੀਆਂ (Expensive vehicles) ਅਤੇ ਹਥਿਆਰ ਰੱਖਣ ਦਾ ਬੜਾ ਸ਼ੌਕ ਹੈ। ਇਹ ਦੋਵੇਂ ਹੀ ਸ਼ੌਕ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦੇ ਹਨ। ਹਥਿਆਰ (Weapons) ਵੀ ਕੋਈ ਐਵੇਂ ਨਹੀਂ ਸਗੋਂ ਮਹਿੰਗੇ, ਆਟੋਮੈਟਿਕ (Automatic) ਅਤੇ ਅਤਿਆਧੁਨਿਕ, ਜੋ ਜ਼ਿਆਦਾ ਮਾਰ ਕਰਨ ਵਾਲੇ ਹਨ। ਚੋਣਾਂ ਦੇ ਮੱਦੇਨਜ਼ਰ ਜਮ੍ਹਾਂ ਹੋਏ ਹਥਿਆਰਾਂ ਦੇ ਸਰਕਾਰੀ ਅੰਕੜਿਆਂ ਤੋਂ ਇਸ ਗੱਲ ਦੀ ਪੁਸ਼ਟੀ ਵੀ ਹੋ ਰਹੀ ਹੈ ਕਿ ਪੰਜਾਬ ਪੁਲਿਸ (Punjab Police) ਤੋਂ ਵੀ ਜ਼ਿਆਦਾ ਹਥਿਆਰ ਸੂਬੇ ਦੇ ਲੋਕਾਂ ਕੋਲ ਹਨ, ਜਦੋਂ ਕਿ ਨਾਜਾਇਜ਼ ਅਸਲੇ ਦੀ ਗਿਣਤੀ ਨਹੀਂ ਹੈ ਕਿ ਕਿੰਨਾ ਹੈ। Also Read : ਕੰਮ ਸਿਰਫ ਸੌਣਾ ਤੇ ਤਨਖਾਹ ਕਰੋੜਾਂ ‘ਚ! ਇਸ ਕੰਪਨੀ ਦਾ ਆਫਰ

ਵਿਭਾਗੀ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਵਿਚ ਲੋਕਾਂ ਕੋਲ 3,90.275 ਲਾਇਸੈਂਸੀ ਹਥਿਆਰ ਹਨ। ਸੂਬੇ ਵਿਚ ਆਬਾਦੀ ਦੇ ਹਿਸਾਬ ਨਾਲ ਇਹ ਅੰਕੜਾ ਸਾਹਮਣੇ ਆਉਂਦਾ ਹੈ ਕਿ ਤਕਰੀਬਨ ਹਰ 18ਵੇਂ ਪੰਜਾਬੀ ਕੋਲ ਹਥਿਆਰ ਹਨ। ਇਹ ਹਥਿਆਰ ਰਜਿਸਟਰਡ ਅਤੇ ਜਾਇਜ਼ ਹਨ। ਉਥੇ ਹੀ ਸਰਹੱਦੀ ਖੇਤਰੀ ਸੂਬਾ ਹੋਣ ਕਾਰਣ ਨਾਜਾਇਜ਼ ਹਥਿਆਰਾਂ ਦੀ ਖੇਪ ਆਏ ਦਿਨ ਪੁਲਿਸ ਜਾਂ ਬੀ.ਐੱਸ.ਐੱਫ. ਦੀ ਟੀਮ ਫੜਦੀ ਰਹਿੰਦੀ ਹੈ। ਪੁਲਿਸ ਸੂਤਰਾਂ ਮੁਤਾਬਕ ਸੂਬੇ ਵਿਚ ਜੋ ਵੀ ਅਰਾਜਕ ਤੱਤ ਫੜੇ ਜਾਂਦੇ ਹਨ ਤਾਂ ਉਸ ਵਿਚ 80 ਤੋਂ 90 ਫੀਸਦੀ ਕੋਲ ਦੋ ਹੀ ਚੀਜ਼ਾਂ ਮੁੱਖ ਤੌਰ ‘ਤੇ ਫੜੀਆਂ ਜਾਂਦੀਆਂ ਹਨ। ਪਹਿਲਾ ਕੱਟਾ ਜਾਂ ਪਿਸਤੌਲ ਅਤੇ ਦੂਜਾ ਚਿੱਟਾ ਜਾਂ ਹੈਰੋਇਨ। ਪੰਜਾਬ ਵਿਚ ਚੋਣਾਂ ਦੇ ਮੱਦੇਨਜ਼ਰ ਸਖ਼ਤੀ ਵਿਚਾਲੇ ਵੀ ਹੁਣ ਤੱਕ 65 ਨਾਜਾਇਜ਼ ਹਥਿਆਰ ਫੜੇ ਜਾ ਚੁੱਕੇ ਹਨ। Also Read : ਸੀ.ਐੱਮ. ਚਿਹਰੇ ਨੂੰ ਲੈ ਕੇ ਰਾਘਵ ਚੱਢਾ ਨੇ ਕਾਂਗਰਸ ‘ਤੇ ਸਾਧੇ ਨਿਸ਼ਾਨੇ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਹਾਲਾਤ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਕਿਸੇ ਨੂੰ ਵੀ ਹਥਿਆਰ ਲੈਕੇ ਚੱਲਣ ‘ਤੇ ਹੀ ਨਹੀਂ ਸਗੋਂ ਘਰ ‘ਚ ਰੱਖਣ ਦੀ ਵੀ ਮਨਾਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਸਿਰਫ ਉਹੀ ਲੋਕ ਆਪਣੇ ਕੋਲ ਹਥਿਆਰ ਰੱਖ ਸਕਦੇ ਹਨ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੈ ਜਾਂ ਫਿਰ ਸੁਰੱਖਿਆ ਦਸਤੇ ਡਿਊਟੀ ਦੌਰਾਨ ਹਥਿਆਰ ਰੱਖ ਸਕਦੇ ਹਨ। ਬਾਕੀ ਸਾਰਿਆਂ ਨੂੰ ਆਪਣੇ ਲਾਇਸੈਂਸੀ ਹਥਿਆਰ ਨਜ਼ਦੀਕੀ ਪੁਲਿਸ ਥਾਣਿਆਂ, ਚੌਕੀਆਂ ਜਾਂ ਫਿਰ ਹਥਿਆਰ ਵੇਚਣ ਵਾਲੀਆਂ ਦੁਕਾਨਾਂ ‘ਤੇ ਜਮ੍ਹਾਂ ਕਰਵਾਉਣੇ ਪੈਂਦੇ ਹਨ। ਪੰਜਾਬ ਵਿਚ ਅਜੇ ਤੱਕ 3,90,275 ਲਾਇਸੈਂਸੀ ਹਥਿਆਰਾਂ ਵਿਚੋਂ 3,76,451 ਹਥਿਾਰ ਜਮ੍ਹਾ ਹੋ ਚੁੱਕੇ ਹਨ।



