ਪ੍ਰਸ਼ਾਸਨ ਤੋਂ ਕੋਈ ਭਰੋਸਾ ਨਾ ਮਿਲਣ ‘ਤੇ ਬੇਰੁਜ਼ਗਾਰ ਅਧਿਆਪਕ ਨੇ ਨਹਿਰ ਵਿਚ ਮਾਰੀ ਛਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸਵੇਰ ਤੋਂ ਹੀ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ ਪਟਿਆਲਾ ਵਿਚ ਆਪਣੀ ਨੌਕਰੀਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਪ੍ਰਸ਼ਾਸਨ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸਵੇਰ ਤੋਂ ਹੀ ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕ ਪਟਿਆਲਾ ਵਿਚ ਆਪਣੀ ਨੌਕਰੀਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਪ੍ਰਸ਼ਾਸਨ ਤੋਂ ਕੋਈ ਭਰੋਸਾ ਨਾ ਮਿਲਣ ਕਰਕੇ ਇਕ ਬੇਰੁਜ਼ਗਾਰ ਅਧਿਆਪਕ ਨੇ  ਭਾਖੜਾ ਨਹਿਰ ਵਿਚ ਮਾਰ ਛਾਲ ਦਿੱਤੀ ਹੈ ਜਿਸ ਤੋਂ ਬਾਅਦ ਉੱਥੇ ਸਥਿਤੀ ਤਣਾਅਪੂਰਨ ਬਣ ਗਈ ਹੈ।

ਈਟੀਟੀ ਪਾਸ ਸਵੇਰ ਤੋਂ ਹੀ ਸੀਐਮ ਸੀਟੀ ਪਟਿਆਲਾ ਵਿਚ ਆਪਣੀ ਨੌਕਰੀ ਦੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਉੱਤੇ ਕਈ ਵਾਰ ਲਾਠੀਚਾਰਜ ਵੀ ਕੀਤਾ ਗਿਆ ਪੁਲਿਸ ਨੇ ਕਈ ਅਧਿਆਪਕਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ ਪਰ ਅਧਿਆਪਕ ਆਪਣੀ ਮੰਗ ਉੱਤੇ ਅੜੇ ਰਹੇ ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਉਹ ਈਟੀਟੀ ਪਾਸ ਹੋ ਕੇ ਵੀ ਬੇਰੁਜ਼ਗਾਰੀ ਕਰਕੇ ਧੱਕੇ ਖਾ ਰਹੇ ਹਨ।

ਪ੍ਰਸ਼ਾਸਨ ਦੁਆਰਾ ਕੋਈ  ਭਰੋਸਾ ਨਾ ਮਿਲਣ ਕਰਕੇ ਸਾਰੇ ਅਧਿਆਪਕ ਸਮਾਨਾ ਰੋਡ ਭਾਖੜਾ ਨਹਿਰ ਦੇ ਨੇੜੇ ਬੈਠ ਕੇ ਪ੍ਰਦਰਸ਼ਨ ਕਰਨ ਲੱਗੇ ਪਰ ਫਿਰ ਵੀ ਪ੍ਰਸ਼ਾਸਨੀਕ ਅਧਿਕਾਰੀਆਂ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਸਿਰੇ ਨਾ ਚੜੀ ਜਿਸ ਤੋਂ ਮਾਯੂਸ ਹੋ ਕੇ ਇਕ ਅਧਿਆਪਕ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਪਰ ਉੱਥੇ ਮੌਜੂਦ ਗੋਤੇਖੋਰਾ ਨੇ ਉਸ ਨੂੰ ਨਹਿਰ ਵਿਚ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਅਧਿਆਪਕ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਹਾਲੇ ਉੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਬੇਰੁਜ਼ਗਾਰ ਅਧਿਆਪਕ ਆਪਣੀ ਨੌਕਰੀ ਦੀ ਮੰਗ ਨਾਲ ਗ੍ਰਿਰਫਤਾਰ ਕੀਤੇ ਆਪਣੇ ਸਾਥੀ ਅਧਿਆਪਕਾਂ ਨੂੰ ਵੀ ਛੱਡਣ ਦੀ ਮੰਗ ਕਰ ਰਹੇ ਹਨ।

https://www.facebook.com/LivingIndiaNewschannel/videos/1263052423887277

Leave a Reply

Your email address will not be published. Required fields are marked *