LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਲੈਮਰਸ ਲੁੱਕ ਵਿਚ ਕੁਝ ਇਸ ਤਰ੍ਹਾਂ ਨਜ਼ਰ ਆਈ ਵਿਦਿਆ ਬਾਲਨ, ਵੀਡੀਓ ਵਾਇਰਲ

vidya balan

ਨਵੀਂ ਦਿੱਲੀ (ਇੰਟ.)- ਵਿਦਿਆ ਬਾਲਨ (Vidya balan) ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ੇਰਨੀ' (Sherni)ਨੂੰ ਲੈ ਕੇ ਸੁਰਖੀਆਂ ਵਿਚ ਬਣੀ ਹੋਈ ਹੈ। ਹਾਲ ਹੀ ਵਿਚ ਫਿਲਮ (Film)ਦੇ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਟ੍ਰੇਲਰ ਸਾਹਮਣੇ ਆਇਆ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਫਿਲਮਾਂ ਤੋਂ ਇਲਾਵਾ ਵਿਦਿਆ ਆਪਣੇ ਲੁੱਕ ਨੂੰ ਲੈ ਕੇ ਵੀ ਕਾਫੀ ਚਰਚਾ ਵਿਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ (Social Media)'ਤੇ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਫੈਂਸ ਨਾਲ ਸਾਂਝੀਆਂ ਕਰਦੀ ਹੈ। ਇਸੇ ਕ੍ਰਮ ਵਿਚ ਐਕਟ੍ਰੈਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਨ੍ਹਾਂ ਦਾ ਸਾਧਾਰਣ ਅਤੇ ਗਲੈਮਰਸ ਲੁੱਕ ਦੇਖਣ ਨੂੰ ਮਿਲਿਆ ਹੈ।

Vidya Balan opens up about her struggle with weight issues : Bollywood News  - Bollywood Hungama

ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਨੇ ਦੇਸ਼ ਨੂੰ ਕੀਤਾ ਸੰਬੋਧਿਤ, ਵਧੇਗੀ ਕੋਰੋਨਾ ਵੈਕਸੀਨ ਦੀ ਸਪਲਾਈ

ਵਿਦਿਆ ਬਾਲਨ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ (Instagram)'ਤੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ਘਰ 'ਤੇ ਬੈਠੇ ਨਵੇਂ ਮੇਕਅਪ ਹੈਕਸ ਨੂੰ ਸਿਖਦੇ ਹੋਏ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਦਿਆ ਪਹਿਲਾਂ ਸਿੰਪਲ ਬਿਨਾ ਮੇਕਅਪ ਵਾਲੇ ਲੁੱਕ ਵਿਚ ਹੁੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਮੇਕਅਪ (Makeup)ਨਾਲ ਗਲੈਮਰਸ (Glamers)ਅਵਤਾਰ ਦੇਖਣ ਨੂੰ ਮਿਲਦਾ ਹੈ। ਉਹ ਲਿਪਸਟਿਕ (Lipstick) ਨੂੰ ਉਛਾਲਦੇ ਹੋਏ ਸਟਾਈਲਿਸ਼ ਲੁੱਕ ਵਿਚ ਆ ਜਾਂਦੀ ਹੈ। ਵਿਦਿਆ ਦੀ ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਲੋਕਾਂ ਤੋਂ ਜ਼ਿਆਦਾ ਲਾਈਕ ਕਰ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਇਸ 'ਤੇ ਪ੍ਰਤੀਕਿਰਿਆ ਆਈ ਹੈ। 

 

 
 
 
 
 
View this post on Instagram
 
 
 
 
 
 
 
 
 
 
 

A post shared by Vidya Balan (@balanvidya)

ਇਹ ਵੀ ਪੜੋ: AIIMS ਦਿੱਲੀ 'ਚ ਬੱਚਿਆਂ ਦਾ ਵੈਕਸੀਨ ਟਰਾਇਲ ਅੱਜ ਤੋਂ ਸ਼ੁਰੂ

ਇਕ ਯੂਜ਼ਰ ਨੇ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਹੈ ਤੁਹਾਨੂੰ ਮੇਕਅਪ ਦੀ ਲੋੜ ਨਹੀਂ ਹੈ ਤੁਸੀਂ ਜਿਵੇ ਹੋ ਉਵੇਂ ਹੀ ਪਿਆਰੇ ਹੋ। ਤਾਂ ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਵਾਓ ਇਹ ਬਹੁਤ ਕੂਲ ਹੈ। ਤੁਸੀਂ ਅਮੇਜ਼ਿੰਗ ਨਜ਼ਰ ਆ ਰਹੇ ਹੋ। ਗੱਲ ਕਰੀਏ ਵਿਦਿਆ ਦੀ ਫਿਲਮ ਸ਼ੇਰਨੀ ਦੀ ਤਾਂ ਅਮਿਤ ਮਸੁਰਕਰ ਵਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਵਿਚ ਵਿਦਿਆ ਬਾਲਨ ਮੁੱਖ ਭੂਮਿਕਾ ਵਿਚ ਹੈ। ਫਿਲਮ ਵਿਚ ਐਕਟ੍ਰੈਸ ਫਾਰੈਸਟ ਅਫਸਰ ਦਾ ਕਿਰਦਾਰ ਨਿਭਾਅ ਰਹੀ ਹੈ। ਵਿਦਿਆ ਬਾਲਨ ਦੀ ਇਹ ਫਿਲਮ ਓ.ਟੀ.ਟੀ. ਪਲੇਟਫਾਰਮ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਕੀਤੀ ਜਾਵੇਗੀ।

In The Market