LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਸੋਨੂੰ ਸੂਦ ਨੇ ਕੀਤਾ ਟਵੀਟ, ਆਖੀ ਇਹ ਗੱਲ

19 nov 9

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ੁੱਕਰਵਾਰ ਨੂੰ ਗੁਰੂ ਪਰਵ ਦੇ ਮੌਕੇ 'ਤੇ ਦੇਸ਼ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੀਐਮ ਮੋਦੀ ਨੇ ਲੰਬੇ ਸਮੇਂ ਤੋਂ ਚੱਲ ਰਹੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਵੇਂ ਹੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਇਹ ਫੈਸਲਾ ਲਿਆ ਤਾਂ ਕਿਸਾਨਾਂ ਅਤੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਬਾਲੀਵੁੱਡ ਸਿਤਾਰਿਆਂ (Bollywood Celebrities)ਨੇ ਵੀ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ।

Also Read : ਖੇਤੀ ਕਾਨੂੰਨ ਰੱਦ ਹੋਣ 'ਤੇ ਬੋਲੇ ਕੇਜਰੀਵਾਲ, ਕਿਹਾ- 'ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ ਕਿਸਾਨ ਅੰਦੋਲਨ'

ਮਸ਼ਹੂਰ ਹਸਤੀਆਂ ਨੇ ਪੀਐਮ ਮੋਦੀ ਦੇ ਫੈਸਲੇ ਦਾ ਕੀਤਾ ਸਵਾਗਤ
ਸੋਨੂੰ ਸੂਦ (Sonu Sood), ਗੁਲ ਪਨਾਗ (Gul Panag), ਤਾਪਸੀ ਪੰਨੂ (Taapsee Pannu), ਰਿਚਾ ਚੱਢਾ (Richa Chadha)ਸਮੇਤ ਮਸ਼ਹੂਰ ਹਸਤੀਆਂ ਨੇ ਖੇਤੀਬਾੜੀ ਕਾਨੂੰਨਾਂ (Farm Law) ਨੂੰ ਵਾਪਸ ਲੈਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੋਨੂੰ ਸੂਦ ਨੇ ਟਵੀਟ ਕਰਕੇ ਲਿਖਿਆ- ਇਹ ਸ਼ਾਨਦਾਰ ਖ਼ਬਰ ਹੈ। ਮੋਦੀ ਜੀ ਦਾ ਧੰਨਵਾਦ। ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਨੂੰ ਉਠਾਇਆ। ਉਮੀਦ ਹੈ ਕਿ ਹੁਣ ਤੁਸੀਂ ਗੁਰੂ ਪਰਵ ਦੇ ਮੌਕੇ 'ਤੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਪਰਤੋਗੇ। ਇਸਦੇ ਨਾਲ ਹੀ ਸੋਨੂੰ ਸੂਦ (Sonu Sood) ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਨਾਂ ਨੇ ਲਿਖਿਆ ਕਿ ਹੁਣ ਕਿਸਾਨ ਆਪਣੇ ਖੇਤਾਂ ਵਿਚ ਪਰਤਣਗੇ,ਦੇਸ਼ ਦੇ ਖੇਤ ਫਿਰ ਲਹਿਰਾਉਣਗੇ।

 

ਤਾਪਸੀ ਪੰਨੂ ਨੇ ਪੀਐਮ ਮੋਦੀ ਦੁਆਰਾ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਦੀ ਖਬਰ ਸਾਂਝੀ ਕੀਤੀ ਅਤੇ ਲਿਖਿਆ- ਅਤੇ... ਗੁਰੂ ਪਰਵ ਦੀਆ ਸਭ ਨੂੰ ਵਧਾਇਆ। ਇਸਦੇ ਨਾਲ ਹੀ ਰਿਚਾ ਚੱਢਾ ਨੇ ਵੀ ਵਧਾਈ ਦਿੰਦੇ ਹੋਏ ਲਿਖਿਆ- ਤੁਸੀਂ ਜਿੱਤ ਗਏ ਹੋ। ਤੁਹਾਡੀ ਜਿੱਤ ਵਿੱਚ ਸਭ ਦੀ ਜਿੱਤ ਹੈ।

ਅਦਾਕਾਰਾ ਸ਼ਰੂਤੀ ਸੇਠ ਨੇ ਕਿਹਾ- ਕਈ ਜਾਨਾਂ ਗਈਆਂ। ਇੰਨੀ ਭਾਰੀ ਕੀਮਤ। ਪਰ ਮੈਨੂੰ ਖੁਸ਼ੀ ਹੈ ਕਿ ਕਿਸਾਨਾਂ ਨੇ ਸ਼ਾਂਤੀ ਨਾਲ ਆਪਣੀ ਗੱਲ ਰੱਖੀ। ਜੈ ਕਿਸਾਨ, ਜੈ ਹਿੰਦ। ਪੀਐਮ ਦਾ ਧੰਨਵਾਦ ਕਰਦੇ ਹੋਏ ਅਦਾਕਾਰਾ ਗੁਲ ਪਨਾਗ (Gul Panag) ਨੇ ਲਿਖਿਆ – ਕਾਸ਼ ਇਹ ਗਤੀਰੋਧ ਇੰਨਾ ਲੰਮਾ ਨਾ ਚੱਲਦਾ, ਇਸ ਕਾਰਨ ਕਈ ਜਾਨਾਂ ਚਲੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਬਦਨਾਮ ਕੀਤਾ ਗਿਆ। ਇਹ ਭਵਿੱਖ ਦੀਆਂ ਸਰਕਾਰਾਂ ਲਈ ਸੁਧਾਰ ਲਿਆਉਂਦੇ ਹੋਏ ਸਾਰੇ ਹਿੱਸੇਦਾਰਾਂ ਨਾਲ ਜੁੜਨ ਦਾ ਸਬਕ ਬਣਨ ਦਿਓ। ਕਾਨੂੰਨ ਬਣਾਉਣ ਵਾਲਿਆਂ ਲਈ ਇਹ ਵੀ ਸਬਕ ਹੈ ਕਿ ਬਿਨਾਂ ਚਰਚਾ ਅਤੇ ਬਹਿਸ ਦੇ ਮਿੰਟਾਂ ਵਿਚ ਕਾਨੂੰਨ ਪਾਸ ਕਰਕੇ ਵਿਧਾਨਿਕ ਪ੍ਰਕਿਰਿਆ ਨੂੰ ਬਾਈਪਾਸ ਨਹੀਂ ਕੀਤਾ ਜਾ ਸਕਦਾ।

In The Market