LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫਿਲਮ 83 ਦਾ ਫਸਟ ਡੇ ਕਲੈਕਸ਼ਨ ਸੂਰਜਵੰਸ਼ੀ-ਪੁਸ਼ਪਾ ਨਾਲੋਂ ਘੱਟ, 15 ਕਰੋੜ ਨਾਲ ਖੋਲ੍ਹਿਆ ਖਾਤਾ

25 dec 6

ਮੁੰਬਈ : ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਸਭ ਤੋਂ ਉਡੀਕੀ ਜਾ ਰਹੀ ਫਿਲਮ 83 ਰਿਲੀਜ਼ ਹੋ ਗਈ ਹੈ। ਇਹ ਫਿਲਮ 1983 ਦੇ ਵਿਸ਼ਵ ਕੱਪ ਦੇ ਇਤਿਹਾਸਕ ਪਲ 'ਤੇ ਆਧਾਰਿਤ ਹੈ। ਜਿਸ ਦੇ ਮੁੱਖ ਅਦਾਕਾਰ ਰਣਵੀਰ ਸਿੰਘ (Ranveer Singh) ਹਨ। ਫਿਲਮ 'ਚ ਰਣਵੀਰ ਸਿੰਘ ਨੇ ਕਪਿਲ ਦੇਵ (Kapil Dev) ਦਾ ਕਿਰਦਾਰ ਨਿਭਾਇਆ ਹੈ। 83 'ਚ ਰਣਵੀਰ ਬਿਲਕੁਲ ਕਪਿਲ ਦੇਵ ਵਰਗੇ ਲੱਗ ਰਹੇ ਸਨ। ਇਸ ਦੇ ਲਈ ਉਸ ਦੇ ਮੇਕਅੱਪ ਆਰਟਿਸਟ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਆਓ ਜਾਣਦੇ ਹਾਂ ਕਿ ਫਿਲਮ 'ਸਪੈਸ਼ਲ ਮੋਮੈਂਟ ਆਫ ਇੰਡੀਆ' ਦਾ ਓਪਨਿੰਗ ਡੇ ਕਲੈਕਸ਼ਨ ਕਿਵੇਂ ਰਿਹਾ। Also Read : ਸ਼ੋਪੀਆਂ 'ਚ ਅੱਤਵਾਦੀ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ, ਦੋ ਅੱਤਵਾਦੀ ਢੇਰ

ਕਿਵੇਂ ਰਹੀ ਪਹਿਲੇ ਦਿਨ 83 ਦੀ ਕਮਾਈ
ਰਿਲੀਜ਼ ਤੋਂ ਪਹਿਲਾਂ ਹੀ 83 ਨੂੰ ਲੈ ਕੇ ਲੋਕਾਂ 'ਚ ਰੌਣਕਾਂ ਲੱਗੀਆਂ ਹੋਈਆਂ ਸਨ। ਹਰ ਫਿਲਮ ਪ੍ਰਸ਼ੰਸਕ ਦੇ ਮਨ ਵਿੱਚ ਇਹ ਯਕੀਨ ਸੀ ਕਿ ਫਿਲਮ ਹਿੱਟ ਹੋਣ ਵਾਲੀ ਹੈ। ਉਹੀ ਗੱਲ ਹੋਈ। ਦਰਸ਼ਕ ਰਣਵੀਰ ਸਿੰਘ (Ranveer Singh) ਸਟਾਰਰ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਬਾਕਸ ਆਫਿਸ ਇੰਡੀਆ ਦੇ ਮੁਤਾਬਕ '83 ਨੇ ਆਪਣੇ ਪਹਿਲੇ ਦਿਨ 15 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

Also Read : ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਪੰਜਾਬ 'ਚ ਤੇਲ ਦੀ ਕੀਮਤ

ਵੀਕੈਂਡ 'ਤੇ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਵਧਣ ਦੀ ਉਮੀਦ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਤੋਂ ਚੰਗੀ ਸਮੀਖਿਆ ਮਿਲ ਰਹੀ ਹੈ। ਫਿਲਮ ਦੀ ਕਹਾਣੀ ਅਤੇ ਸਿਤਾਰਿਆਂ ਦੀ ਐਕਟਿੰਗ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਦੀਪਿਕਾ ਪਾਦੂਕੋਣ (Deepika Padukone) ਨੇ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੀ ਅਦਾਕਾਰਾ ਹੋਣ ਤੋਂ ਇਲਾਵਾ ਦੀਪਿਕਾ ਇਸ ਦੀ ਨਿਰਮਾਤਾ ਵੀ ਹੈ। Also Read : ਜੈਸਲਮੇਰ 'ਚ ਭਾਰਤੀ ਹਵਾਈ ਸੈਨਾ ਦਾ ਮਿਗ-21 ਹਾਦਸਾਗ੍ਰਸਤ, ਪਾਇਲਟ ਦੀ ਮੌਤ

ਰਿਲੀਜ਼ ਤੋਂ ਪਹਿਲਾਂ ਸ਼ਾਨਦਾਰ ਪ੍ਰੀਮੀਅਰ
83 ਦੀ ਰਿਲੀਜ਼ ਤੋਂ ਪਹਿਲਾਂ ਇਸਦਾ ਸ਼ਾਨਦਾਰ ਪ੍ਰੀਮੀਅਰ ਹੋਇਆ ਸੀ। ਪ੍ਰੀਮੀਅਰ 'ਚ ਫਿਲਮੀ ਸਿਤਾਰਿਆਂ ਦੇ ਨਾਲ-ਨਾਲ 1983 ਦਾ ਵਿਸ਼ਵ ਕੱਪ ਖੇਡਣ ਵਾਲੇ ਕ੍ਰਿਕਟਰ ਵੀ ਸ਼ਾਮਲ ਹੋਏ। ਬਾਲੀਵੁੱਡ ਅਤੇ ਕ੍ਰਿਕਟ ਸਿਤਾਰਿਆਂ ਦੀ ਮੌਜੂਦਗੀ ਨੇ ਪ੍ਰੀਮੀਅਰ ਦੇ ਰੌਣਕ ਨੂੰ ਹੋਰ ਵਧਾ ਦਿੱਤਾ। 83 ਦੀ ਸਕ੍ਰੀਨਿੰਗ ਨੇ ਮਜ਼ੇਦਾਰ ਚੁਟਕਲੇ ਦੇ ਨਾਲ-ਨਾਲ ਕੁਝ ਭਾਵਨਾਤਮਕ ਪਲ ਵੀ ਦੇਖੇ। ਫਿਲਮ ਦੀ ਸਕ੍ਰੀਨਿੰਗ 'ਤੇ ਸਾਕਿਬ ਸਲੀਮ ਇੰਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ। ਸਬਿਕ ਸਲੀਮ ਨੂੰ ਭਾਵੁਕ ਹੁੰਦੇ ਦੇਖ ਟੀਮ ਇੰਡੀਆ ਦੇ ਸਾਬਕਾ ਉਪ ਕਪਤਾਨ ਮਹਿੰਦਰ ਅਮਰਨਾਥ ਆਪਣੇ ਹੰਝੂ ਪੂੰਝਦੇ ਨਜ਼ਰ ਆਏ। ਉਪ ਕਪਤਾਨ ਨੇ ਸਾਕਿਬ ਸਲੀਮ (Shakib Saleem) ਨੂੰ ਆਪਣਾ ਲੱਕੀ ਲਾਲ ਰੁਮਾਲ ਦੇ ਕੇ ਜੱਫੀ ਵੀ ਪਾਈ ਸੀ।

In The Market