LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਨਾਮਾ ਪੇਪਰਜ਼ ਲੀਕ ਮਾਮਲੇ 'ਚ Aishwarya Rai ਨੂੰ ED ਨੇ ਜਾਰੀ ਕੀਤੇ ਸੰਮਨ

20 dec 4

ਮੁੰਬਈ : ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਸੰਮਨ ਜਾਰੀ ਕੀਤਾ ਗਿਆ ਹੈ। ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਫੋਨ ਕੀਤਾ ਗਿਆ ਸੀ ਪਰ ਦੋਵੇਂ ਵਾਰ ਉਨ੍ਹਾਂ ਨੇ ਨੋਟਿਸ ਟਾਲਣ ਦੀ ਬੇਨਤੀ ਕੀਤੀ ਸੀ। ਇਹ ਬੇਨਤੀ ਪਨਾਮਾ ਪੇਪਰਜ਼ ਲੀਕ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਕੀਤੀ ਗਈ ਸੀ।

Also Read : 'Dance Meri Rani' ਦਾ ਟੀਜ਼ਰ ਆਉਟ, ਨੋਰਾ ਫਤੇਹੀ ਦੀ ਲੁੱਕ ਨੇ ਉਡਾਏ ਸਭ ਦੇ ਹੋਸ਼

ਪਨਾਮਾ ਪੇਪਰਜ਼ ਲੀਕ (Panama Papers leaked) ਮਾਮਲੇ ਵਿੱਚ ਇੱਕ ਕੰਪਨੀ (Mossack Fonseca) ਦੇ ਕਾਨੂੰਨੀ ਦਸਤਾਵੇਜ਼ ਲੀਕ ਹੋ ਗਏ ਸਨ। ਇਹ ਖੁਲਾਸਾ ਹੋਇਆ ਕਿ 424 ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਹਨ। ਇਸ ਵਿਚ ਕੁਝ ਸਿਆਸਤਦਾਨਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦੇ ਨਾਂ ਵੀ ਸਨ। ਇਸ 'ਚ ਐਸ਼ਵਰਿਆ ਤੋਂ ਇਲਾਵਾ ਅਮਿਤਾਭ ਬੱਚਨ, ਅਜੇ ਦੇਵਗਨ ਦਾ ਨਾਂ ਵੀ ਸ਼ਾਮਲ ਸੀ।ਦੇਸ਼ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਸੁਪਰੀਮ ਕੋਰਟ ਦੇ ਵਕੀਲ ਹਰੀਸ਼ ਸਾਲਵੇ, ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਮੋਸਟ ਵਾਂਟੇਡ ਅਪਰਾਧੀ ਇਕਬਾਲ ਮਿਰਚੀ ਦੇ ਨਾਂ ਵੀ ਇਸ 'ਚ ਸ਼ਾਮਲ ਸਨ।

Also Read :  ਅੱਜ ਤੋਂ ਸ਼ੁਰੂ ਹੋਵੇਗਾ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਸਫਰ ਕਰਨ ਤੋਂ ਪਹਿਲਾਂ ਜਰੂਰ ਪੜ੍ਹੋ ਇਹ ਖ਼ਬਰ

ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ। ਉਦੋਂ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਮਲਟੀ ਏਜੰਸੀ ਗਰੁੱਪ (MSG) ਦਾ ਗਠਨ ਕੀਤਾ ਸੀ। ਇਨ੍ਹਾਂ ਵਿੱਚ ਸੀਬੀਡੀਟੀ (CBDT), ਆਰਬੀਆਈ (RBI), ਈਡੀ (ED) ਅਤੇ ਐਫਆਈਯੂ (FIU) ਸ਼ਾਮਲ ਸਨ। ਮੈਗ ਸਾਰੇ ਨਾਵਾਂ ਦੀ ਜਾਂਚ ਕਰ ਰਿਹਾ ਸੀ ਅਤੇ ਕਾਲੇ ਧਨ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਅਤੇ ਕੇਂਦਰ ਸਰਕਾਰ ਨੂੰ ਰਿਪੋਰਟ ਦੇ ਰਿਹਾ ਸੀ।

In The Market