ਭਾਰਤੀ ਸਿੰਘ ਨੇ ਬੇਟੇ ਨਾਲ ਸਾਂਝੀ ਕੀਤੀ ਤਸਵੀਰ, ‘ਗੋਲਾ’ ਨੂੰ ਦੱਸਿਆ ਲਾਈਫ ਲਾਈਨ

ਮੁੰਬਈ: ਜਦੋਂ ਤੋਂ ਲਾਫਟਰ ਕਵੀਨ ਭਾਰਤੀ ਸਿੰਘ ਮਾਂ ਬਣੀ ਹੈ, ਉਸ ਦੇ ਪ੍ਰਸ਼ੰਸਕ ਉਸ ਦੇ ਬੱਚੇ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਜਦੋਂ ਭਾਰਤੀ…

ਮੁੰਬਈ: ਜਦੋਂ ਤੋਂ ਲਾਫਟਰ ਕਵੀਨ ਭਾਰਤੀ ਸਿੰਘ ਮਾਂ ਬਣੀ ਹੈ, ਉਸ ਦੇ ਪ੍ਰਸ਼ੰਸਕ ਉਸ ਦੇ ਬੱਚੇ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਜਦੋਂ ਭਾਰਤੀ ਬਾਹਰ ਹੁੰਦੀ ਹੈ, ਸੋਸ਼ਲ ਮੀਡੀਆ ‘ਤੇ ਪਾਪਰਾਜ਼ੀ ਅਤੇ ਉਸ ਦੇ ਪ੍ਰਸ਼ੰਸਕ ਉਸ ਨੂੰ ਬੱਚੇ ਦੀ ਇਕ ਝਲਕ ਦਿਖਾਉਣ ਲਈ ਬੇਨਤੀ ਕਰਦੇ ਰਹਿੰਦੇ ਹਨ। ਅਜਿਹੇ ‘ਚ ਭਾਰਤੀ ਸਿੰਘ ਨੇ ਵੀ ਆਪਣੇ ਪ੍ਰਸ਼ੰਸਕਾਂ ਦੀ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਖਿਰਕਾਰ ਆਪਣੇ ਛੋਟੇ ਬੱਚੇ ਦੀ ਝਲਕ ਸ਼ੇਅਰ ਕਰ ਦਿੱਤੀ ਹੈ। ਭਾਰਤੀ ਸਿੰਘ ਨੇ ਆਪਣੇ ਬੇਟੇ ਦੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।

Also Read: 66 ਸਾਲਾ ਸਾਬਕਾ ਕ੍ਰਿਕੇਟਰ ਦੂਜੀ ਚੜੇਗਾ ‘ਘੋੜੀ’, ਲਾੜੀ ਬਣੇਗੀ 28 ਸਾਲ ਛੋਟੀ ਬੁਲਬੁਲ

ਇਸ ਤਸਵੀਰ ‘ਚ ਭਾਰਤੀ ਸਿੰਘ ਬੇਟੇ ਨੂੰ ਸੀਨੇ ਨਾਲ ਲਾਈ ਨਜ਼ਰ ਆ ਰਹੀ ਹੈ। ਫੋਟੋ ਨੂੰ ਦੇਖ ਕੇ ਯੂਜ਼ਰਸ ਦਾ ਕਹਿਣਾ ਹੈ ਕਿ ਇਸ ‘ਚ ਭਾਰਤੀ ਦੇ ਚਿਹਰੇ ‘ਤੇ ਉਹ ਸਕੂਨ ਸਾਫ ਦਿਖਾਈ ਦੇ ਰਿਹਾ ਹੈ, ਜੋ ਇਕ ਮਾਂ ਨੂੰ ਉਦੋਂ ਮਿਲਦਾ ਹੈ ਜਦੋਂ ਉਹ ਆਪਣੇ ਬੱਚੇ ਨੂੰ ਗੋਦ ‘ਚ ਲੈਂਦੀ ਹੈ। ਉਨ੍ਹਾਂ ਨੇ ਇਸ ਫੋਟੋ ‘ਚ ਆਪਣੇ ਬੇਟੇ ਦਾ ਚਿਹਰਾ ਤਾਂ ਨਹੀਂ ਦੱਸਿਆ ਪਰ ਫੋਟੋ ਸ਼ੇਅਰ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਦੀ ਇੱਛਾ ਜ਼ਰੂਰ ਪੂਰੀ ਕਰ ਦਿੱਤੀ ਹੈ।

Also Read: ਚੇਨਈ ਦੇ ਇਸ ਖਿਡਾਰੀ ਦੀ ਪ੍ਰੀ-ਵੈਡਿੰਗ ਪਾਰਟੀ ‘ਚ ਧੋਨੀ ਤੇ ਬ੍ਰਾਵੋ ਨੇ ਕੀਤੀ ਖੂਬ ਮਸਤੀ

ਬੇਟੇ ਦੀ ਫੋਟੋ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਉਸ ਨੂੰ ਆਪਣੀ ‘ਲਾਈਫ ਲਾਈਨ’ ਵੀ ਦੱਸਿਆ ਹੈ। ਕਈ ਯੂਜ਼ਰਸ ਨੇ ਫੋਟੋ ‘ਤੇ ਕੁਮੈਂਟ ਕਰਦੇ ਹੋਏ ਭਾਰਤੀ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕਾਮੇਡੀ ਕੁਈਨ ਦੇ ਪ੍ਰਸ਼ੰਸਕ ਵੀ ਬੱਚੇ ਦੀ ਪਹਿਲੀ ਝਲਕ ਦਿਖਾਉਣ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਭਾਰਤੀ ਪਿਆਰ ਨਾਲ ਆਪਣੇ ਪੁੱਤਰ ਨੂੰ ‘ਗੋਲਾ’ ਆਖਦੀ ਹੈ। ਹਾਲਾਂਕਿ, ਜਿੱਥੋਂ ਤੱਕ ਅਧਿਕਾਰਤ ਨਾਮ ਦੀ ਗੱਲ ਹੈ, ਭਾਰਤੀ ਅਤੇ ਹਰਸ਼ ਨੇ ਅਜੇ ਤੱਕ ਆਪਣੇ ਬੇਟੇ ਦੀ ਨਾਮਕਰਨ ਰਸਮ ਨਹੀਂ ਕੀਤੀ ਹੈ।

Leave a Reply

Your email address will not be published. Required fields are marked *