LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਹੀਂ ਰਹੇ ਅਦਾਕਾਰ ਅਤੇ ਸੋਸ਼ਲ ਐਕਟੀਵਿਸਟ ਚੰਦਰਸ਼ੇਖਰ, 97 ਸਾਲ ਦੀ ਉਮਰ 'ਚ ਹੋਇਆ ਦੇਹਾਂਤ

chdner

ਮੁੰਬਈ- ਅਦਾਕਾਰ ਅਤੇ ਸੋਸ਼ਲ ਐਕਟੀਵਿਸਟ (Chandrashekhar) ਚੰਦਰਸ਼ੇਖਰ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 97 ਸਾਲਾ ਦੀ ਹੈ। ਉਨ੍ਹਾਂ ਦੇ ਬੇਟੇ ਪ੍ਰੋਫੈਸਰ ਅਸ਼ੋਕ ਚੰਦਰ ਸ਼ੇਖਰ ਨੇ ਦੱਸਿਆ ਕਿ ਅੰਤਿਮ ਸੰਸਕਾਰ ਵਿਲੇ ਪਾਰਲੇ ਕਰੀਮ ਗਰਾਉਂਡ ਵਿਖੇ ਦੁਪਹਿਰ 3 ਵਜੇ ਹੋਵੇਗਾ। ਉਹ ਲੰਬੇ ਸਮੇਂ ਤੋਂ ਬਿਮਾਰ ਸੀ। 50-60 ਦੇ ਦਹਾਕੇ ਵਿੱਚ ਕਈ ਫਿਲਮਾਂ ਵਿੱਚ ਅਦਾਕਾਰ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ ਉਹ ਟੈਲੀਵਿਜ਼ਨ ਸ਼ੋਅ 'ਰਾਮਾਇਣ' ਵਿਚ ਆਰੀਆ ਸੁਮਨਤ ਦੀ ਭੂਮਿਕਾ ਨਿਭਾਉਣ ਲਈ ਵੀ ਜਾਣਿਆ ਜਾਂਦਾ ਸੀ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ

ਮਿਲੀ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਨੂੰ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ। ਤੇਜ਼ ਬੁਖਾਰ ਦੇ ਕਾਰਨ, ਉਨ੍ਹਾਂ ਨੂੰ ਪਿਛਲੇ ਹਫਤੇ ਵੀਰਵਾਰ ਨੂੰ ਮੁੰਬਈ ਦੇ ਜੁਹੂ ਦੇ ਕ੍ਰਿਟੀ ਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਬੁਖਾਰ ਘੱਟ ਜਾਣ ਤੋਂ ਬਾਅਦ, ਅਸੀਂ ਉਸਨੂੰ ਇੱਕ ਦਿਨ ਦੇ ਅੰਦਰ ਘਰ ਵਾਪਸ ਲੈ ਆਏ। "ਚੰਦਰਸ਼ੇਖਰ (Chandrashekhar) ਦੇ ਪੋਤੇ ਵਿਸ਼ਾਲ ਨੇ ਮੀਡਿਆ ਨਾਲ ਗੱਲਬਾਤ ਦੌਰਾਨ  ਕਿਹਾ, "ਉਸਦੀ ਇੱਛਾ ਸੀ ਕਿ ਉਹ ਆਪਣੇ ਆਖ਼ਰੀ ਦਿਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਜਿਹੇ ਨਾਜ਼ੁਕ ਸਮੇਂ ਤੇ ਬਿਤਾਏ। ਇਹ ਉਸਦੀ ਇੱਛਾ ਦੇ ਕਾਰਨ ਸੀ ਕਿ ਅਸੀਂ ਉਸਨੂੰ ਹਸਪਤਾਲ ਤੋਂ ਘਰ ਲੈ ਆਏ।" 

ਇਹ ਵੀ ਪੜੋ: ਕੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ 'ਚ ਦਿੱਤੀ ਜਾ ਸਕਦੀ ਹੈ ਵੱਡੀ ਜ਼ਿੰਮੇਵਾਰੀ?

ਇਨ੍ਹਾਂ ਖਾਸ ਫ਼ਿਲਮਾਂ ਵਿਚ ਕੀਤਾ ਕੰਮ 
ਗੇਟਵੇ ਆਫ ਇੰਡੀਆ, ਫੈਸ਼ਨ, ਬਰਸਾਤ ਕੀ ਰਾਤ, ਬਾਤ ਏਕ ਰਾਤ ਕੀ, ਅੰਗਲੀਮਾਲ, ਰੁਸਤਮ-ਏ-ਬਗਦਾਦ, ਕਿੰਗ ਕਾਂਗ ਅਤੇ ਜਹਾਨ ਆਰਾ ਵਰਗੀਆਂ ਫਿਲਮਾਂ ਵਿੱਚ ਚੰਦਰਸ਼ੇਖਰ ਦੁਆਰਾ ਨਿਭਾਏ ਗਏ ਪਾਤਰ ਭੂਮਿਕਾਵਾਂ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।

In The Market