ਅੰਮ੍ਰਿਤਸਰ- ਪੰਜਾਬ ਤੋਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਵਲੀ ਖੁਸ਼ਖਬਰੀ ਹੈ। ਹੀਥਰੋ (ਲੰਡਨ) ਤੋਂ ਬਾਅਦ ਹੁਣ ਯਾਨੀ ਅੱਜ 3 ਸਤੰਬਰ 2021 ਨੂੰ ਏਅਰ ਇੰਡੀਆ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਦੁਪਹਿਰ ਏਅਰ ਇੰਡੀਆ ਦਾ ਜਹਾਜ਼ 3 ਵਜ ਕੇ 10 ਮਿੰਟ ’ਤੇ ਬਰਮਿੰਘਮ ਜਾਣ ਲਈ ਰਵਾਨਾ ਹੋ ਗਿਆ।
ਪੜੋ ਹੋਰ ਖਬਰਾਂ: ਛਾਤੀ ‘ਚ ਧਸੇ 10 ਇੰਚ ਲੰਬੇ ਚਾਕੂ ਨਾਲ ਹਸਪਤਾਲ ਪਹੁੰਚਿਆ ਨੌਜਵਾਨ, ਫਿਰ…
ਦੱਸ ਦੇਈਏ ਕਿ ਬਰਮਿੰਘਮ ਜਾਣ ਵਾਲੇ ਲੋਕ ਹੁਣ ਦਿੱਲੀ ਦੀ ਬਜਾਏ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਉਡਾਣ ਭਰ ਸਕਦੇ ਹਨ। ਏਅਰ ਇੰਡੀਆ ਦੇ ਬੁਲਾਰੇ ਮੁਤਾਬਕ ਬ੍ਰਿਟੇਨ ਵਲੋਂ ਭਾਰਤ ਨੂੰ ਲਾਲ ਸੂਚੀ ਵਿਚੋਂ ਹਟਾਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਅੰਮ੍ਰਿਤਸਰ ਅਤੇ ਬਰਮਿੰਘਮ ਦਰਮਿਆਨ ਇਹ ਫਲਾਈਟ ਦਸੰਬਰ 2020 ਤੋਂ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਬਰਮਿੰਘਮ ਦੀ ਫਲਾਈਟ ਲੈਣ ਲਈ ਦਿੱਲੀ ਜਾਣਾ ਪੈਂਦਾ ਸੀ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਲਈ ਇਹ ਅੱਜ ਸ਼ੁਰੂ ਹੋ ਗਈ ਹੈ।
ਪੜੋ ਹੋਰ ਖਬਰਾਂ: ਪੁਲਿਸ ਦੀ ਵੱਡੀ ਕਾਰਵਾਈ, ਲੜਕੀ ਦੇ ਕਤਲ ਦੇ ਇਕ ਘੰਟੇ ਬਾਅਦ ਹੀ ਢਾਹਿਆ ਦੋਸ਼ੀ ਦਾ ਮਕਾਨ



