ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਭਰ ਚ ਚੋਣ ਮੇਲਾ ਚਲ ਰਿਹਾ ਹੈ। ਇਸਦੇ ਨਾਲ ਹੀ ਚੱਲ ਰਿਹਾ ਹੈ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ। ਲੋਕਸਭਾ ਚੋਣਾਂ ਦਾ ਪੰਜਵਾਂ ਗੇੜ ਹੋ ਚੁੱਕਿਆ ਹੈ। ਨਾਲ ਹੀ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵੀ ਤੇਜ ਹੋ ਗਿਆ ਹੈ। ਦਸ ਦਈਏ ਕਿ 19 ਮਈ ਨੂੰ ਲੋਕਸਭਾ ਚੋਣ ਦਾ ਆਖਰੀ ਗੇੜ ਹੋਵੇਗਾ ਤੇ ਆਖਰੀ ਗੇੜ ਦੇ ਤਿੰਨ ਦਿਨਾਂ ਬਾਅਦ ਨਤੀਜੀਆਂ ਦਾ ਐਲਾਨ ਹੋ ਜਾਵੇਗਾ।
ਪਰ ਸਿਆਸੀ ਪਾਰਟੀਆਂ ਨੂੰ ਨਤੀਜੀਆਂ ਦਾ ਇੰਤਜਾਰ ਕਰਨਾ ਪੈ ਸਕਦਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਲੋਕਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣੇ ਸੀ ਪਰ ਚੋਣ ਦਾ ਪੂਰੀ ਤਰ੍ਹਾਂ ਨਤੀਜੇ 24 ਮਈ ਨੂੰ ਐਲਾਨੇ ਜਾਣਗੇ। ਸੂਤਰਾਂ ਤੋ ਪਤਾ ਚਲਿਆ ਹੈ ਕਿ ਵੀਵੀਪੈਟ ਪਰਚੀਆਂ ਦਾ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਚ ਮਿਲਾਣ ਕਾਰਨ ਹੀ ਇਹਨਾ ਸਮਾਂ ਲੱਗ ਸਕਦਾ ਹੈ।

