ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਜਿਮਨੀ ਚੋਣਾਂ ਦੇ ਕਾਰਨ ਸਿਆਸੀ ਅਖਾੜਾ ਭਖਿਆ ਹੋਇਆ ਹੈ। ਨਾਲ ਹੀ ਸਿਆਸੀ ਲੀਡਰਾਂ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਚੋਣ ਕਮਿਸ਼ਨ ਵੱਲੋਂ ਵੀ ਵੋਟਰ ਨੂੰ ਲੈਕੇ ਇਕ ਫੈਸਲਾ ਲਿਆ ਗਿਆ ਹੈ। ਦਸ ਦਈਏ ਕਿ ਪੰਜਾਬ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਫੋਟੋ ਪਛਾਣ ਪੱਤਰ ਤੋਂ ਇਲਾਵਾ 11 ਹੋਰ ਦਸਤਾਵੇਜ਼ਾ ਦੇ ਇਸਤੇਮਾਲ ਨੂੰ ਮਨਜੂਰੀ ਦੇ ਦਿੱਤੀ ਹੈ।
ਇਸ ਤੇ ਪੰਜਾਬ ਚੋਣ ਕਮਿਸ਼ਨ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਦਾ ਕਹਿਣਾ ਹੈ ਕਿ ਜਿਹਨਾਂ ਵੋਟਰਾਂ ਕੋਲ ਵੋਟਰ ਆਈ ਡੀ ਕਾਰਡ ਨਹੀਂ ਹੈ ਉਹ ਆਪਣਾ ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਪਾਸਪੋਰਟ, ਪਾਸਬੁੱਕ ਪੈਨ ਕਾਰਡ, ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼, ਜਨਤਕ ਦੇ ਅਦਾਰਿਆ ਜਾ ਪਬਲਿਕ ਲਿਮਟਿਗ ਕੰਪਨੀਆਂ ਵੱਲੋਂ ਜਾਰੀ ਪਛਾਣ ਪੱਤਰ ਨੂੰ ਦਿਖਾ ਵੋਟ ਪਾ ਸਕਦਾ ਹੈ। ਇਹਨਾਂ ਦਸਤਾਵੇਜ਼ਾ ਨੂੰ ਦਿਖਾ ਕੇ ਵੋਟਰ ਵੋਟ ਪਾ ਸਕਦਾ ਹੈ। ਕਾਬਿਲੇਗੌਰ ਹੈ ਕਿ ਪੰਜਾਬ ‘ਚ 21 ਅਕਤੂਬਰ ਨੂੰ ਦਾਖਾ ਜਲਾਲਾਬਾਦ, ਫਗਵਾੜਾ ਤੇ ਮੁਕੇਰਿਆ ‘ਚ ਜਿਮਨੀ ਚੋਣਾਂ ਲਈ ਵੋਟਿੰਗ ਹੋਵੇਗੀ।

