ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੋਣ ਕਮਿਸ਼ਨ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀ ਗਈਆ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਉਮੀਦਵਾਰਾਂ ਨੂੰ ਆਪਣਾ ਵੱਖਰਾ ਬੈਂਕ ਖਾਤਾ ਬਣਾਉਣਾ ਪਵੇਗਾ। ਇਸ ਨਵੇਂ ਖਾਤੇ ਨੂੰ ਬਣਾਉਣ ਤੋਂ ਬਾਅਦ ਉਹ ਇਸ ਖਾਤੇ ਤੋਂ ਖਰਚਾ ਕਰ ਸਕਣਗੇ।
ਨਾਲ ਹੀ ਉਹਨਾਂ ਦੇ ਇਹ ਵੀ ਕਹਿਣਾ ਹੈ ਕਿ ਉਮੀਦਵਾਰ ਆਪਣੇ ਤੇ ਚੋਣ ਏਜੰਟ ਦੇ ਨਾਲ ਸਾਂਝੇ ਤੌਰ ਤੇ ਖਾਤਾ ਖੋਲ੍ਹ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਮਜ਼ਦਗੀ ਦਾਖਲ ਕਰਨ ਤੋਂ ਇਕ ਦੋ ਦਿਨ ਪਹਿਲਾ ਹੀ ਆਪਣਾ ਖਾਤਾ ਖੋਲ ਸਕਦੇ ਹਨ। ਨਾਮਜਦਗੀ ਭਰਨ ਵੇਲੇ ਰਿਟਰਨਿੰਗ ਅਫਸਰ ਨੂੰ ਇਸਦੀ ਜਾਣਕਾਰੀ ਦੇਣੀ ਪਵੇਗੀ।

