ਵੋਟ ਪਾਉਣ ਆਏ ਬਜ਼ੁਰਗ ਦੀ ਹਾਰਟ ਅਟੈਕ ਕਾਰਣ ਮੌਤ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਪੂਰੇ ਸੂਬੇ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਵੋਟਰਾਂ…

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਪੂਰੇ ਸੂਬੇ ਵਿਚ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਵੋਟਰਾਂ (Voters) ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਪੋਲਿੰਗ ਬੂਥਾਂ (Polling booths) ‘ਤੇ ਵੋਟਰਾਂ ਦੀ ਭੀੜ ਲੱਗੀ ਹੋਈ ਹੈ। ਇਸ ਦੌਰਾਨ ਵੋਟ ਪਾਉਣ ਆਏ ਇਕ 80 ਸਾਲਾ ਬਜ਼ੁਰਗ (80 year old) ਦੀ ਮੌਤ ਹੋ ਗਈ। ਖੰਨਾ ਦੇ ਬੂਥ ਨੰਬਰ 121 (Khanna’s booth number 121) ਵਿਚ ਸਥਾਨਕ ਏ. ਐੱਸ. ਹਾਈ. ਸਕੂਲ ਦਾ ਰਿਟਾਇਰਡ ਮਾਸਟਰ ਦੀਵਾਨ ਚੰਦ ਜਿਵੇਂ ਹੀ ਵੋਟ ਪਾਉਣ ਲਈ ਸੈਂਟਰ ਵਿਚ ਦਾਖਲ ਹੋਏ ਤਾਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਪਏ। ਉਕਤ ਨੂੰ ਤੁਰੰਤ ਬੂਥ ਦੇ ਸਾਹਮਣੇ ਹੀ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। Also Read : ਇਨ੍ਹਾਂ ਸਿਆਸੀ ਲੀਡਰਾਂ ਨੇ ਵੋਟ ਪਾਈ ਤੇ ਲੋਕਾਂ ਨੂੰ ਕੀਤੀ ਖਾਸ ਅਪੀਲ

ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ 80 ਸਾਲ ਦੇ ਉਮਰ ਦੇ ਬਜ਼ੁਰਗਾਂ ਨੂੰ ਘਰ ਘਰ ਜਾ ਕੇ ਬੈਲਟ ਪੇਪਰ ਰਾਹੀਂ ਵੋਟ ਪਵਾਉਣੀ ਸੀ ਪਰ ਪ੍ਰਸ਼ਾਸਨ ਨੇ ਉਕਤ ਤੋਂ ਵੋਟ ਨਹੀਂ ਪੁਆਈ। ਉਧਰ ਇਸ ਸੰਬੰਧੀ ਰਿਟਰਨਿੰਗ ਅਫਸਰ ਖੰਨਾ ਮਨਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਨੇ ਖੁਦ ਸਹੂਲਤ ਲੈਣ ਲਈ ਬੇਨਤੀ ਕਰਨੀ ਸੀ, ਜਿਸ ਬਜ਼ੁਰਗ ਨੇ 13 ਫਰਵਰੀ ਤੱਕ ਅਰਜ਼ੀ ਦਿੱਤੀ, ਉਨ੍ਹਾਂ ਦੀਆਂ ਵੋਟਾਂ ਘਰ-ਘਰ ਜਾ ਕੇ ਪੁਆਈਆਂ ਗਈਆਂ। ਮ੍ਰਿਤਕ ਦਾ ਬੇਟਾ ਰਵੀ ਕੁਮਾਰ ਜੋ ਕੇਂਦਰੀ ਜੀ. ਐੱਸ. ਟੀ. ਵਿਭਾਗ ਵਿਚ ਸੁਪਰੀਟੈਂਡੈਂਟ ਹੈ, ਦੀ ਖਮਾਣੋ ਤਹਿਸੀਲ ਵਿਚ ਚੋਣ ਡਿਊਟੀ ਲੱਗੀ ਸੀ, ਜਿਸ ਨੂੰ ਤੁਰੰਤ ਬੁਲਾਇਆ ਗਿਆ, ਅਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *