ਯੂਪੀ ਵਿਚ ਬਦਮਾਸ਼ਾਂ ਨੇ ਬਰਸਾਈਆਂ ਪੁਲਿਸ ਉੱਤੇ ਗੋਲੀਆਂ, ਇਕ DSP ਸਮੇਤ 8 ਪੁਲਿਸਕਰਮੀ ਸ਼ਹੀਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਦਰਅਸਲ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਦਰਅਸਲ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਬਦਮਾਸ਼ਾ ਨੇ ਫਾਇਰਿੰਗ ਕਰ ਦਿੱਤੀ ਹੈ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਹਨ ਅਤੇ ਕਈ ਸਥਾਨਕ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਵੀ ਹੈ।ਉੱਥੇ ਹੀ ਬਦਮਾਸ਼ਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।

ਘਰ ਅੰਦਰ ਖਿੱਚ ਕੇ ਮਾਰੀ ਸੀਓ ਦੇ ਸਿਰ 'ਚ ਗੋਲੀ, ਸਿਪਾਹੀ ਦਾ ਕੁੱਟ-ਕੁੱਟ ਕਤਲ, ਇੰਝ ਮਾਰੇ ਅੱਠ ਪੁਲਿਸ ਮੁਲਾਜ਼ਮ

ਜਾਣਕਾਰੀ ਅਨੁਸਾਰ ਪੁਲਿਸ ਇੱਥੇ ਹਿਸ਼ਟਰੀਸ਼ੀਟਰ ਵਿਕਾਸ ਦੁਬੇ ਨੂੰ ਗਿਰਫਤਾਰ ਕਰਨ ਲਈ ਗਈ ਸੀ ਪਰ ਇਸ ਦੌਰਾਨ ਬਦਮਾਸ਼ਾ ਨੇ ਪੁਲਿਸ ਉੱਤੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਇਕ ਡਿਪਟੀ ਐਸਪੀ ਅਤੇ 7 ਪੁਲਿਸਕਰਮੀਆਂ ਨੇ ਗੋਲੀਆਂ ਲੱਗਣ ਕਰਕੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ ਹੈ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੁਬੇ ਨੂੰ ਢੇਰ ਕਰ ਦਿੱਤਾ ਹੈ ਜਦਕਿ ਵਿਕਾਸ ਦੁਬੇ ਦੀ ਤਲਾਸ਼ ਤੇਜ਼ ਕਰ ਦਿੱਤੀ ਗਈ ਹੈ। ਮੌਕੇ ਤੋਂ ਪੁਲਿਸ ਨੂੰ ਏਕੇ-47 ਦੇ ਖੋਖੋ ਬਰਾਮਦ ਹੋਏ ਹਨ। ਉੱਥੇ ਹੀ ਘਟਨਾਸਥਾਨ ਉੱਤੇ ਏਡੀਜੀ ਕਾਨੂੰਨ ਵਿਵਸਥਾ ਪ੍ਰਸ਼ਾਤ ਕੁਮਾਰ, ਐਸਟੀਐਫ ਦੇ ਆਈਜੀ ਸਮੇਤ ਕਈ ਪੁਲਿਸ ਅਧਿਕਾਰੀ ਪਹੁੰਚ ਗਏ ਹਨ। ਫੋਰੈਂਸਿਕ ਟੀਮ ਵੀ ਘਟਨਾਸਥਾਨ ‘ਤੇ ਸਬੂਤਾਂ ਨੂੰ ਇੱਕਠਾ ਕਰਨ ਵਿਚ ਜੁੱਟ ਗਈ ਹੈ। ਉੱਥੇ ਹੀ ਮੁੱਖਮੰਤਰੀ ਯੋਗੀ ਅਦਿਤਿਆਨਾਥ ਨੂੰ ਮਿਲਣ ਤੋਂ ਬਾਅਦ ਸੂਬੇ ਦੇ ਡੀਜੀਪੀ ਹਿਤੇਸ਼ ਚੰਦਰ ਅਵਸਥੀ ਕਾਨਪੁਰ ਲਈ ਰਵਾਨਾ ਹੋ ਗਏ ਹਨ ਜੋ ਕਿ ਪੂਰੀ ਗਰਾਊਂਡ ਰਿਪੋਰਟ ਤਿਆਰ ਕਰਕੇ ਸੀਐਮ ਯੋਗੀ ਨੂੰ ਸੌਪਣਗੇ। ਇਸ ਪੂਰੀ ਵਾਰਦਾਤ ਵਿਚ ਸ਼ਾਮਲ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨੂੰ ਫੜਨ ਲਈ ਪੁਲਿਸ ਨੂੰ ਥਾਂ-ਥਾਂ ਮੂਸਤੈਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਬਾਹਰ ਜਾਣ ਵਾਲੇ ਟੋਲ ਨਾਕਿਆਂ ਉੱਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੇ ਇਲਾਕੇ ਦੇ ਕਾਲ ਡਿਟੇਲ ਖੰਗਾਲੇ ਜਾ ਰਹੇ ਹਨ। ਆਸ-ਪਾਸ ਦੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਅਲਰਟ ਉੱਤੇ ਕਰ ਦਿੱਤਾ ਗਿਆ ਹੈ। ਐਸਟੀਐਫ ਯੂਨੀਟਾਂ ਨੂੰ ਵੀ ਬਦਮਾਸ਼ਾਂ ਦੀ ਤਲਾਸ਼ ਲਈ ਲਗਾਇਆ ਗਿਆ ਹੈ। ਦੱਸ ਦਈਏ ਕਿ ਵਿਕਾਸ ਦੁਬੇ ਉਹੀ ਅਪਰਾਧੀ ਹੈ ਜਿਸ ਨੇ 2001 ਵਿਚ ਰਾਜਨਾਥ ਸਿੰਘ ਸਰਕਾਰ ਵਿਚ ਮੰਤਰੀ ਦਾ ਦਰਜਾ ਪਾ ਚੁੱਕੇ ਸੰਤੋਸ਼ ਸ਼ੁਕਲਾ ਦੀ ਥਾਣੇ ਵਿਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ ਸੀ। ਉਸ ਉੱਤੇ 60 ਮੁੱਕਦਮੇ ਦਰਜ ਹਨ।

Leave a Reply

Your email address will not be published. Required fields are marked *