ਮਲੇਸ਼ੀਆ ਜਾਣ ਦੀ ਫਿਰਾਕ ‘ਚ ਤਬਲੀਗੀ ਜਮਾਤ ਨਾਲ ਜੁੜੇ 8 ਲੋਕ ਦਿੱਲੀ ਏਅਰਪੋਰਟ ‘ਤੇ ਕਾਬੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਤਬਲੀਗੀ ਜਮਾਤ ਨਾਲ ਜੁੜੇ 8 ਲੋਕਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਗਿਰਫ਼ਤਾਰ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਤਬਲੀਗੀ ਜਮਾਤ ਨਾਲ ਜੁੜੇ 8 ਲੋਕਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਗਿਰਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਲੇਸ਼ੀਆ ਦੇ ਰਹਿਣ ਵਾਲੇ ਹਨ ਅਤੇ ਭਾਰਤ ਤੋਂ ਆਪਣੇ ਦੇਸ਼ ਜਾਣ ਦੀ ਫਿਰਾਕ ਦੇ ਵਿਚ ਸਨ।

GMR to raise $350 million via bonds for Delhi airport - The Hindu ...

ਮੀਡੀਆ ਰਿਪੋਰਟਾਂ ਅਨੁਸਾਰ ਜਿਨ੍ਹਾਂ ਅੱਠ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਹ ਪਿਛਲੇ ਦਿਨੀਂ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਤਬਲੀਗੀ ਜਮਾਤ ਵਿਚ ਸ਼ਾਮਲ ਹੋਏ ਸਨ ਅਤੇ ਜਦੋਂ ਇਸ ਜਮਾਤ ਨੂੰ ਪੁਲਿਸ ਦੁਆਰਾ ਖਾਲੀ ਕਰਵਾਇਆ ਗਿਆ ਤਾਂ ਇਹ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ਵਿਚ ਰਹਿ ਰਹੇ ਸਨ ਅਤੇ ਅੱਜ ਆਈਜੀਆਈ ਏਅਰਪੋਰਟ ਉੱਤੇ ਇਕ ਫਲਾਇਟ ਜੋ ਕਿ ਰਿਲੀਫ਼ ਦੇ ਤੌਰ ਉੱਤੇ ਦਿੱਲੀ ਤੋਂ ਮਲੇਸ਼ੀਆ ਜਾਣ ਵਾਲੀ ਸੀ, ਇਸ ਰਾਹੀਂ ਇਹ ਆਪਣੇ ਦੇਸ਼ ਜਾਣ ਦੀ ਫਿਰਾਕ ਵਿਚ ਸਨ ਪਰ ਉਦੋਂ ਹੀ ਫਲਾਇਟ ਵਿਚ ਚੜਨ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਫੜ ਲਿਆ। ਰਿਪੋਰਟਾਂ ਦੀ ਮੰਨੀਏ ਤਾਂ ਇਨ੍ਹਾਂ ਨੂੰ ਸਿਹਤ ਵਿਭਾਗ ਜਾਂ ਦਿੱਲੀ ਪੁਲਿਸ ਨੂੰ ਸੌਪਿਆ ਜਾਵੇਗਾ।

ਦੱਸ ਦਈਏ ਕਿ ਹੁਣ ਤੱਕ ਤਬਲੀਗੀ ਜਮਾਤ ਨਾਲ ਜੁੜੇ 1023 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਹ ਸਾਰੇ ਲੋਕ ਦੇਸ਼ ਦੇ ਵੱਖ-ਵੱਖ 17 ਸੂਬਿਆਂ ਨਾਲ ਜੁੜੇ ਹੋਏ ਹਨ ਜਿਸ ਦੀ ਜਾਣਕਾਰੀ ਬੀਤੇ ਦਿਨ ਖੁਦ ਸਿਹਤ ਮੰਤਰਾਲੇ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਜਮਾਤ ਵਿਚ ਸ਼ਾਮਲ ਹੋਣ ਆਏ 41 ਦੇਸ਼ਾਂ ਦੇ 960 ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਨਾਮ ਕਾਲੀ ਸੂਚੀ ਵਿਚ ਪਾ ਦਿੱਤੇ ਹਨ।

Leave a Reply

Your email address will not be published. Required fields are marked *