Earthquake in Kashmir : ਕਸ਼ਮੀਰ ਘਾਟੀ ‘ਚ ਭੂਚਾਲ ਦੇ ਤੇਜ਼ ਝਟਕੇ: 4.8 ਤੀਬਰਤਾ ਨਾਲ ਕੰਬੀ ਧਰਤੀ, ਦਹਿਸ਼ਤ ਕਾਰਨ ਘਰਾਂ ਤੋਂ ਬਾਹਰ ਨਿਕਲੇ ਲੋਕ

ਕਸ਼ਮੀਰ : ਸੋਮਵਾਰ ਸਵੇਰੇ ਜਦੋਂ ਕਸ਼ਮੀਰ ਘਾਟੀ ਦੇ ਲੋਕ ਅਜੇ ਨੀਂਦ ਵਿੱਚ ਹੀ ਸਨ, ਤਾਂ ਅਚਾਨਕ ਆਏ ਤੇਜ਼ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ…

earthquake

ਕਸ਼ਮੀਰ : ਸੋਮਵਾਰ ਸਵੇਰੇ ਜਦੋਂ ਕਸ਼ਮੀਰ ਘਾਟੀ ਦੇ ਲੋਕ ਅਜੇ ਨੀਂਦ ਵਿੱਚ ਹੀ ਸਨ, ਤਾਂ ਅਚਾਨਕ ਆਏ ਤੇਜ਼ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਰਿਕਟਰ ਪੈਮਾਨੇ ‘ਤੇ 4.8 ਤੀਬਰਤਾ ਵਾਲੇ ਇਸ ਭੂਚਾਲ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦੇਖਣ ਨੂੰ ਮਿਲੀ। ਭਾਵੇਂ ਤੀਬਰਤਾ ਦਰਮਿਆਨੀ ਸੀ, ਪਰ ਇਸ ਦਾ ਕੇਂਦਰ ਘਾਟੀ ਦੇ ਅੰਦਰ ਹੋਣ ਕਾਰਨ ਝਟਕੇ ਕਾਫੀ ਜ਼ੋਰਦਾਰ ਮਹਿਸੂਸ ਕੀਤੇ ਗਏ।

ਸਵੇਰੇ 5:35 ਵਜੇ ਆਇਆ ਭੂਚਾਲ

ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀਆਂ ਅਨੁਸਾਰ, ਭੂਚਾਲ ਸਵੇਰੇ ਲਗਭਗ 5:35 ਵਜੇ ਆਇਆ। ਇਸ ਦਾ ਕੇਂਦਰ ਸ੍ਰੀਨਗਰ ਤੋਂ ਮਹਿਜ਼ 21 ਕਿਲੋਮੀਟਰ ਉੱਤਰ ਵੱਲ ਸਥਿਤ ਬਡਗਾਮ ਜ਼ਿਲ੍ਹੇ ਵਿੱਚ ਸੀ। ਝਟਕੇ ਇੰਨੇ ਜ਼ੋਰਦਾਰ ਸਨ ਕਿ ਘਰਾਂ ਦੀਆਂ ਬਾਰੀਆਂ ਅਤੇ ਦਰਵਾਜ਼ੇ ਖੜਕਣ ਲੱਗ ਪਏ, ਜਿਸ ਕਾਰਨ ਲੋਕ ਜਾਨ ਬਚਾਉਣ ਲਈ ਖੁੱਲ੍ਹੇ ਮੈਦਾਨਾਂ ਵੱਲ ਭੱਜੇ। ਫਿਲਹਾਲ ਪ੍ਰਸ਼ਾਸਨ ਵੱਲੋਂ ਜਾਨੀ ਜਾਂ ਮਾਲੀ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

2005 ਦੇ ਭਿਆਨਕ ਭੂਚਾਲ ਦੀਆਂ ਯਾਦਾਂ ਹੋਈਆਂ ਤਾਜ਼ਾ

ਅੱਜ ਦੇ ਝਟਕਿਆਂ ਨੇ ਕਸ਼ਮੀਰ ਵਾਸੀਆਂ ਦੇ ਮਨਾਂ ਵਿੱਚ 8 ਅਕਤੂਬਰ 2005 ਦੇ ਉਸ ਕਾਲੇ ਦਿਨ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉਸ ਸਮੇਂ 7.6 ਤੀਬਰਤਾ ਦੇ ਭੂਚਾਲ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੇ ਮੁਜ਼ੱਫਰਾਬਾਦ ਸਮੇਤ ਪੂਰੀ ਘਾਟੀ ਵਿੱਚ ਭਾਰੀ ਤਬਾਹੀ ਮਚਾਈ ਸੀ। ਦੱਸ ਦੇਈਏ ਕਿ ਇਸ ਭੂਚਾਲ ਵਿੱਚ ਜਾਨੀ ਨੁਕਸਾਨ ਹੋਈਆ ਸੀ, ਜਿਸ ਵਿੱਚ 80 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਸਨ। ਇਸ ਦੌਰਾਨ  ਜ਼ਖਮੀਆਂ ਦੀ ਗਿਣਤੀ 1.38 ਲੱਖ ਲੋਕ ਜ਼ਖਮੀ ਹੋਏ। ਬੇਘਰ ਦੀ ਤਕਰੀਬਨ ਗਿਣਤੀ ਸਾਢੇ ਤਿੰਨ ਲੱਖ ਲੋਕਾਂ ਦੇ ਸਿਰ ਤੋਂ ਛੱਤ ਖੁੱਸ ਗਈ ਸੀ। ਉਸ ਭੂਚਾਲ ਦਾ ਅਸਰ ਅਫਗਾਨਿਸਤਾਨ ਅਤੇ ਤਾਜਿਕਿਸਤਾਨ ਤੱਕ ਮਹਿਸੂਸ ਕੀਤਾ ਗਿਆ ਸੀ।

ਇਤਿਹਾਸ ਦੇ ਪੰਨਿਆਂ ਬਾਰਾਮੂਲਾ ਭੂਚਾਲਦਾ ਖੌਫ਼

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਸ਼ਮੀਰ ਦੀ ਧਰਤੀ ਇਸ ਤਰ੍ਹਾਂ ਕੰਬੀ ਹੋਵੇ। ਸਾਲ 1885 ਵਿੱਚ 30 ਮਈ ਨੂੰ ਘਾਟੀ ਵਿੱਚ ‘ਬਾਰਾਮੂਲਾ ਭੂਚਾਲ’ ਆਇਆ ਸੀ, ਜਿਸ ਦੀ ਤੀਬਰਤਾ 6.8 ਸੀ। ਉਸ ਦੌਰਾਨ ਘਾਟੀ ਵਿੱਚ ਹੀ ਕੇਂਦਰ ਹੋਣ ਕਾਰਨ 3,081 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ ਅਤੇ ਬਹੁਤ ਜ਼ਿਆਦਾ ਜਾਇਦਾਦ ਦਾ ਨੁਕਸਾਨ ਹੋਇਆ ਸੀ।

ਖ਼ਤਰੇ ਦੇ ਜ਼ੋਨ ਵਿੱਚ ਕਸ਼ਮੀਰ ਅਤੇ ਲਦਾਖ

ਭੂ-ਵਿਗਿਆਨਕ ਨਜ਼ਰੀਏ ਤੋਂ ਕਸ਼ਮੀਰ ਘਾਟੀ ਅਤੇ ਲਦਾਖ ਦਾ ਜ਼ਾਂਸਕਰ ਖੇਤਰ ਬਹੁਤ ਹੀ ਸੰਵੇਦਨਸ਼ੀਲ ਇਲਾਕੇ ਹਨ। ਇਹ ਖੇਤਰ ਉੱਚ-ਤੀਬਰਤਾ ਵਾਲੇ ਭੂਚਾਲ ਵਾਲੇ ਜ਼ੋਨ ਵਿੱਚ ਆਉਂਦੇ ਹਨ, ਜਿੱਥੇ ਭਵਿੱਖ ਵਿੱਚ ਵੀ ਤਬਾਹੀ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 
Big fall in gold and silver prices: ਨਿਵੇਸ਼ਕਾਂ ਨੂੰ ਲੱਗਿਆ ਝਟਕਾ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਭਾਅ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *