Earthquake in Andes : 5.5 ਤੀਬਰਤਾ ਦੇ ਭੂਚਾਲ ਨੇ ਮਚਾਈ ਤਾਬਹੀ, 5 ਲੋਕਾਂ ਦੀ ਮੌਤ, ਕਈ ਜ਼ਖਮੀ

ਪੇਰੂ : ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਦੇ ਐਂਡੀਜ਼ ਖੇਤਰ ਵਿੱਚ ਆਏ ਇੱਕ ਤੇਜ਼ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਕੁਦਰਤੀ ਆਫ਼ਤ ਵਿੱਚ ਘੱਟੋ-ਘੱਟ…

ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਦੇ ਐਂਡੀਜ਼ ਖੇਤਰ ਵਿੱਚ ਆਏ ਇੱਕ ਤੇਜ਼ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਕੁਦਰਤੀ ਆਫ਼ਤ ਵਿੱਚ ਘੱਟੋ-ਘੱਟ ਪੰਜ ਲੋਕਾਂ

ਪੇਰੂ : ਦੱਖਣੀ ਅਮਰੀਕਾ ਦੇ ਦੇਸ਼ ਪੇਰੂ ਦੇ ਐਂਡੀਜ਼ ਖੇਤਰ ਵਿੱਚ ਆਏ ਇੱਕ ਤੇਜ਼ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਕੁਦਰਤੀ ਆਫ਼ਤ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 20 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਭੂਚਾਲ ਕਾਰਨ 300 ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਇਹ ਭੂਚਾਲ ਸ਼ਨੀਵਾਰ ਰਾਤ 9:24 ਵਜੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.5 ਮਾਪੀ ਗਈ। ਇਸ ਦਾ ਕੇਂਦਰ ਹੁਆਨਕਾਯੋ ਸੂਬੇ ਦੇ ਸਿਕਾਇਆ ਸ਼ਹਿਰ ਤੋਂ ਮਹਿਜ਼ 2 ਕਿਲੋਮੀਟਰ ਪੱਛਮ-ਦੱਖਣ-ਪੱਛਮ ਵੱਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ।

ਪੇਰੂ ਦੇ ਨੈਸ਼ਨਲ ਸਿਵਲ ਡਿਫੈਂਸ ਇੰਸਟੀਚਿਊਟ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਰਿਹਾਇਸ਼ੀ ਇਮਾਰਤਾਂ, ਸਥਾਨਕ ਚਰਚ ਅਤੇ ਕਾਨਵੈਂਟ ਢਹਿ-ਢੇਰੀ ਹੋ ਗਏ ਹਨ। ਲਾਪਤਾ ਲੋਕਾਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਲਈ ਮਲਬਾ ਹਟਾਇਆ ਜਾ ਰਿਹਾ ਹੈ। ਸਥਾਨਕ ਸਿਵਲ ਡਿਫੈਂਸ ਦੇ ਮੁਖੀ ਲੁਈਸ ਵਾਸਕੇਜ਼ ਨੇ ਦੱਸਿਆ ਕਿ ਐਂਡੀਜ਼ ਦੇ ਪਹਾੜੀ ਖੇਤਰਾਂ ਵਿੱਚ ਘਰ ਬਣਾਉਣ ਲਈ ਕੱਚੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਨੁਕਸਾਨ ਦਾ ਅਸਰ ਬਹੁਤ ਜ਼ਿਆਦਾ ਹੋਇਆ ਹੈ। ਸੋਸ਼ਲ ਮੀਡੀਆ ਅਤੇ ਸਥਾਨਕ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਚੋਂਗੋ ਬਾਜੋ ਦੇ ਖੇਤੀਬਾੜੀ ਖੇਤਰ ਵਿੱਚ ਲੋਕ ਆਪਣੇ ਤਬਾਹ ਹੋਏ ਘਰਾਂ ਦੇ ਬਾਹਰ ਕੰਬਲ ਓਢ ਕੇ ਬੈਠੇ ਦਿਖਾਈ ਦਿੱਤੇ। ਮਲਬੇ ਹੇਠਾਂ ਕਈ ਪਾਲਤੂ ਜਾਨਵਰ ਵੀ ਦੱਬੇ ਹੋਏ ਹਨ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Bhagwant Mann Govt’s Sikhya Kranti Helps Punjab Students Start Their Own Businesses; Over 20,000 Student Ventures Generate ₹90 Crore in First Year

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *