ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੇ ਦੇਸ਼ ਵਿਚ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਗਈ ਹੈ। ਇਸ ਵਿਚਾਲੇ ਕੇਂਦਰ ਸਰਕਾਰ ਨੇ ਆਪਣੇ ਉਸ ਆਦੇਸ਼ ਨੂੰ ਵਾਪਸ ਲਿਆ ਹੈ ਜਿਸ ਵਿਚ ਲਾਕਡਾਊਨ ਦੌਰਾਨ ਈ- ਕਮਰਸ ਕੰਪਨੀਆਂ ਨੂੰ ਜਰੂਰੀ ਚੀਜ਼ਾਂ ਤੋਂ ਇਲਾਵਾ ਗੈਰ-ਜ਼ਰੂਰੀ ਵਸਤੂਆਂ ਦੀ ਡਿਲਿਵਰੀ ਕਰਨ ਦੀ ਆਗਿਆ ਦਿੱਤੀ ਗਈ ਸੀ। ਕੇਂਦਰ ਸਰਕਾਰ ਨੇ ਆਪਣੇ ਨਵੇਂ ਆਦੇਸ਼ ਜਾਰੀ ਕਰਕੇ ਹੁਕਮ ਦਿੱਤਾ ਹੈ ਕਿ ਈ-ਕਮਰਸ ਕੰਪਨੀਆਂ ਕੇਵਲ ਜੂਰਰੀ ਵਸਤੂਆਂ ਦੀ ਹੀ ਸਪਲਾਈ ਕਰ ਸਕਣਗੀਆਂ।
Supply of non-essential goods by e-Commerce companies to remain prohibited during lockdown: Ministry of Home Affairs (MHA) pic.twitter.com/5wuB3mLXoT
— ANI (@ANI) April 19, 2020
ਦਰਅਸਲ 25 ਮਾਰਚ ਨੂੰ ਲਾਕਡਾਊ ਲਗਾਉਣ ਦੌਰਾਨ ਈ ਕਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਗਈ ਸੀ ਪਰ ਲਾਕਡਾਊਨ 2.0 ਨੂੰ ਤਿੰਨ ਮਈ ਲਈ ਅੱਗੇ ਵਧਾਉਣ ਤੋਂ ਬਾਅਦ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਈ-ਕਮਰਸ ਕੰਪਨੀਆਂ ਜਰੂਰੀ ਚੀਜ਼ਾਂ ਤੋਂ ਇਲਾਵਾ ਮੋਬਾਇਨ ਫੋਨ, ਲੈਪਟਾਪ, ਫਰੀਜ਼, ਟੀਵੀ, ਸਟੇਸ਼ਨਰੀ ਆਈਟਮਜ਼ ਆਦਿ ਦੀ ਵਿਕਰੀ 20 ਅਪ੍ਰੈਲ ਤੋਂ ਸ਼ੁਰੂ ਕਰ ਸਕਦੀਆਂ ਹਨ ਪਰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੋਏ ਨਵੇਂ ਆਦੇਸ਼ਾਂ ਮੁਤਾਬਕ ਹੁਣ ਗੈਰ-ਜ਼ਰੂਰੀ ਵਸਤੂਆਂ ਦੀ ਆਨਲਾਇਨ ਡਿਲਿਵਰੀ ਨਹੀਂ ਹੋਵੇਗੀ ਅਤੇ ਕੰਪਨੀਆਂ ਆਪਣੇ ਵਾਹਨਾਂ ਦੀ ਵਰਤੋਂ ਕੇਵਲ ਜਰੂਰੀ ਚੀਜ਼ਾਂ ਦੀ ਡਿਲਿਵਰੀ ਕਰਨ ਲਈ ਕਰ ਸਕਦੀਆਂ ਹਨ ਅਤੇ ਗੈਰ-ਜ਼ਰੂਰੀ ਸਮਾਨ ਦੀ ਡਿਲਵਰੀ ਉੱਤੇ ਪਾਬੰਦੀ ਜਾਰੀ ਰਹੇਗੀ। ਦੱਸ ਦਈਏ ਕਿ ਸਰਕਾਰ ਨੇ ਲਾਕਡਾਊਨ ਦੌਰਾਨ ਜਰੂਰੀ ਚੀਜ਼ਾਂ ਦੀ ਸਪਲਾਈ ਲਈ ਮੈਡੀਕਲ ਸਟੋਰ, ਕਰਿਆਣਾ ਸਟੋਰ ਅਤੇ ਸਬਜ਼ੀਆਂ ਆਦਿ ਦੀ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਕੰਮਾਂ ਨੂੰ ਪਾਬੰਦੀਆਂ ਤੋਂ ਬਾਹਰ ਰੱਖਿਆ ਗਿਆ ਹੈ।
