ਪੂਰੇ ਦੇਸ਼ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਜ਼ੋਰਾਂ ਉਤੇ ਹਨ। ਦੇਸ਼ ਵਿੱਚ ਅੱਜ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋ ਗਈਆਂ ਹਨ। ਕਈ ਸੂਬਿਆਂ ਵਿਚ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਕਈ ਸੂਬਿਆਂ ਵੀ ਚੋਣ ਪ੍ਰਚਾਰ ਜ਼ੋਰਾਂ ਉਤੇ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਵੀਡੀਓ ਦੇਖਣ ਤੋਂ ਬਾਅਦ ਲੋਕ ਕਾਫੀ ਦਿਲਚਸਪ ਟਿੱਪਣੀਆਂ ਵੀ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕੁਝ ਕਾਂਗਰਸੀ ਵਰਕਰ ਚੋਣ ਪ੍ਰਚਾਰ ਕਰ ਰਹੇ ਹਨ। ਕਾਂਗਰਸੀ ਵਰਕਰ ਆਪਣੇ ਚੋਣ ਰੱਥਾਂ ਉਤੇ ਸਵਾਰ ਹੋ ਕੇ ਸੜਕਾਂ ਉਤੇ ਨਿਕਲ ਰਹੇ ਹਨ। ਵੀਡੀਓ ‘ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਦੇ ਵਿਚਕਾਰ ਇਕ ਸ਼ਖਸ ਖੜ੍ਹਾ ਹੈ, ਜਿਸ ਨੂੰ ਦੇਖ ਕੇ ਪਹਿਲੀ ਵਾਰ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਅਦਾਕਾਰ ਸ਼ਾਹਰੁਖ ਖਾਨ ਹੋਵੇ। ਪਰ ਜਿਵੇਂ ਹੀ ਉਸ ਵਿਅਕਤੀ ‘ਤੇ ਕੈਮਰਾ ਜ਼ੂਮ ਹੁੰਦਾ ਹੈ, ਉਸ ਦੀ ਪੋਲ ਖੁੱਲ੍ਹ ਜਾਂਦੀ ਹੈ। ਦਰਅਸਲ ਉਹ ਵਿਅਕਤੀ ਸ਼ਾਹਰੁਖ ਖਾਨ ਦਾ ਡੁਪਲੀਕੇਟ ਹੈ। ਉਹ ਸ਼ਾਹਰੁਖ ਖਾਨ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਕਾਂਗਰਸੀ ਵਰਕਰਾਂ ਨਾਲ ਪ੍ਰਚਾਰ ਕਰ ਰਿਹਾ ਹੈ। ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
Congress hired duplicate Shahrukh Khan for their campaign
