ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਈ ਇਲਾਕਿਆਂ ਚ ਹੜ੍ਹ ਨੇ ਬਹੁਤ ਤਬਾਈ ਮਚਾਈ। ਕਈ ਏਕੜਾਂ ਫਸਲਾਂ ਤਬਾਹ ਗਈਆਂ ਤੇ ਕਈ ਲੋਕ ਇਸ ਹੜ੍ਹ ਦੇ ਕਾਰਨ ਬੇਘਰ ਹੋ ਗਏ।
ਬੇਸ਼ਕ ਹੜ੍ਹ ਦਾ ਪਾਣੀ ਕੁਝ ਪਿੰਡਾਂ ‘ਚ ਘੱਟ ਗਿਆ ਹੈ ਪਰ ਇਸਦੀ ਛਾਪ ਅਜੇ ਵੀ ਬਰਕਰਾਰ ਹੈ। ਦਸ ਦਈਏ ਕਿ ਕੁਝ ਥਾਵਾਂ ਤੇ ਖੜਿਆ ਹੜ੍ਹ ਦਾ ਪਾਣੀ ਕਈ ਬਿਮਾਰੀਆਂ ਦਾ ਘਰ ਬਣ ਰਿਹਾ ਹੈ।
ਜਿਸ ਕਾਰਨ ਲੋਕਾਂ ਨੂੰ ਇਸ ਗੰਦੇ ਪਾਣੀ ਦੇ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ। ਲੋਕਾਂ ਨੂੰ ਚਮੜੀ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਉੱਥੇ ਹੀ ਸਿਹਤ ਸਹੂਲਤਾਂ ਦੀ ਘਾਟ ਨਜ਼ਰ ਆ ਰਹੀ ਹੈ।



