ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਪੈ ਰਹੇ ਲਗਾਤਾਰ ਮੀਂਹ ਦੇ ਕਾਰਨ ਹੜ੍ਹ ਵਾਲੀ ਸਥਿਤੀ ਬਣ ਗਈ ਹੈ। ਦਸ ਦਈਏ ਕਿ ਇਸੇ ਡਰ ਦੇ ਚੱਲਦੇ ਫਿਰੋਜ਼ਪੁਰ ਦੇ 17 ਪਿੰਡ ਨੂੰ ਖਾਲੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸਤਲੁਜ ਦਰਿਆ ਚ ਕਰੀਬ 3.30 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ।

ਜਿਸ ਤੋਂ ਬਾਅਦ ਪਿੰਡਾਂ ਦੇ ਪਿੰਡ ਨੂੰ ਖਾਲੀ ਕਰਵਾਇਆ ਗਿਆ ਹੈ। ਉੱਥੇ ਦੱਸਿਆ ਜਾ ਰਿਹਾ ਹੈ ਕਿ ਮੀਂਹ ਦੇ ਕਾਰਨ ਵਧਦੇ ਜਲਪੱਧਰ ਦੇ ਕਾਰਨ ਧੁਸੀ ਬੰਨ੍ਹ ਦੀ ਹਾਲਤ ਖਸਤਾ ਹੋ ਗਈ ਹੈ। ਇਸ਼ ਤੋਂ ਪਹਿਲਾ ਜੰਲਧਰ ਦੇ ਡੀਸੀ ਵੱਲੋਂ 81 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸੀ।

