ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁੰਬਈ ਦੇ ਡੋਗਰੀ ਇਲਾਕੇ ‘ਚ ਇਕ ਚਾਰ ਮੰਜਿਲਾਂ ਇਮਾਰਤ ਦੇ ਡਿੱਗ ਜਾਣ ਕਾਰਨ ਇਕ ਵੱਡਾ ਹਾਦਸਾ ਵਾਪਰਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਭਾਰੀ ਮੀਂਹ ਪੈਣ ਦੇ ਕਾਰਨ ਚਾਰ ਮੰਜਿਲਾ ਢਹਿ ਢੇਰੀ ਹੋ ਗਈ। ਇਸ ਭਿਆਨਕ ਹਾਦਸੇ ਦੇ ਕਾਰਨ 30 ਤੋਂ 40 ਲੋਕ ਇਮਾਰਤ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ।
ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਲਬੇ ਦੇ ਹੇਠਾਂ ਤੋਂ ਦੋ ਲੋਕਾਂ ਦੀ ਲਾਸ਼ਾਂ ਨੂੰ ਕੱਢਿਆ ਗਿਆ ਹੈ।ਨਾਲ ਹੀ ਪੰਜ ਲੋਕਾਂ ਨੂੰ ਬਾਹਰ ਕੱਢਿਆ ਜਿਹਨਾਂ ਨੂੰ ਜਖਮੀ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਿੱਗੀ ਚਾਰ ਮੰਜਿਲਾਂ ਇਮਾਰਤ 100 ਸਾਲ ਪੁਰਾਣੀ ਸੀ। ਫਿਲਹਾਲ ਘਟਨਾ ਵਾਲੀ ਸਥਾਨ ਤੇ ਰਾਹਤ ਬਚਾਅ ਦਾ ਕਾਰਜ ਜਾਰੀ ਹੈ।


