ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰ ਭਾਰਤ ’ਚ ਵਧ ਰਹੀ ਠੰਡ ਦੇ ਕਾਰਨ ਲੋਕਾਂ ਜਿੱਥੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਠੰਡ ਦੇ ਕਾਰਨ ਕਈ ਹਾਦਸੇ ਵੀ ਵਾਪਰ ਰਹੇ ਹਨ। ਸੰਘਣੀ ਧੁੰਦ ਦੇ ਕਾਰਨ ਦਿੱਲੀ ਜੈਪੁਰ ਹਾਈਵੇਅ ਤੇ ਇਕ ਭਿਆਨਕ ਹਾਦਸਾ ਵਾਪਰਿਆ।
ਜੀ ਹਾਂ ਸੰਘਣੀ ਧੁੰਦ ਦੇ ਕਾਰਨ ਕਈ ਵਾਹਨ ਆਪਸ ’ਚ ਭਿੜ ਗਏ ਜਿਸ ਕਾਰਨ ਇਸ ਹਾਦਸੇ ਦੇ ਕਾਰਨ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 11 ਲੋਕ ਇਸ ਭਿਆਨਕ ਹਾਦਸੇ ਦੇ ਕਾਰਨ ਗੰਭੀਰ ਜਖਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਵਲ ਦੇ ਸਾਬਨ ਚੌਕ ਤੇ ਵਾਪਰਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ।






