ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 2 ਨਵੰਬਰ ਨੂੰ ਬਾਲੀਵੁੱਡ ਦੇ ‘ਸਮਰਾਟ’ ਸ਼ਾਹਰੁਖ ਖਾਨ ਦਾ 54 ਵਾਂ ਜਨਮਦਿਨ ਸੀ। ਇੱਕ ਪਾਸੇ ਭਾਰੀ ਬਾਰਸ਼ ਦੇ ਵਿਚਕਾਰ ਸ਼ਾਹਰੁਖ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ‘ਮੰਨਤ’ ਦੇ ਬਾਹਰ ਇਕੱਠੇ ਹੋਕੇ ਉਹਨਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇਣੀ ਨਹੀਂ ਭੁਲੇ। ਉੱਥੇ ਹੀ ਦੂਜੇ ਪਾਸੇ ਦੁਬਈ ਨੇ ਸ਼ਾਹਰੁਖ ਦੇ ਜਨਮਦਿਨ ਨੂੰ ਹੋਰ ਖਾਸ ਬਣਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਪੂਰੀ ਦੁਨੀਆ ‘ਚ ਹਨ। ਸ਼ਾਹਰੁਖ ਨੂੰ ਦੁਨੀਆ ਭਰ ਦੇ ਲੋਕ ਬਹੁਤ ਪਸੰਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਦੁਬਈ ਦੇ ਮਸ਼ਹੂਰ ਬੁਰਜ ਖਲੀਫਾ ਨੂੰ ਸ਼ਾਹਰੁਖ ਦੇ ਜਨਮਦਿਨ ਦੀ ਸ਼ਾਨ’ ਚ ਸਜਾਇਆ ਗਿਆ ਸੀ।
2 ਨਵੰਬਰ ਸ਼ਨੀਵਾਰ ਨੂੰ ਬੁਰਜ ਖਲੀਫਾ ਉੱਤੇ ਸ਼ਾਹਰੁਖ ਖਾਨ ਦਾ ਨਾਮ ਲਿਖ ਕੇ ਉਹਨਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀ। ਸ਼ਾਹਰੁਖ ਨੇ ਵੀ ਇਸ ਦੀ ਵੀਡੀਓ ਆਪਣੇ ਟਵਿੱਟਰ ਅਕਾਉਂਟ ‘ਤੇ ਸ਼ੇਅਰ ਕੀਤੀ ਅਤੇ ਕਿਹਾ,’ ਮੈਨੂੰ ਇੰਨਾ ਚਮਕਦਾਰ ਬਣਾਉਣ ਲਈ ਤੁਹਾਡਾ ਧੰਨਵਾਦ। ਤੁਹਾਡਾ ਪਿਆਰ ਅਤੇ ਦਿਆਲਤਾ ਵਿਲੱਖਣ ਹੈ। ਲਵ ਯੂ ਦੁਬਈ।। ਸ਼ਾਹਰੁਖ ਦਾ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਟੀਵੀ ਤੋਂ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਸ਼ਾਹਰੁਖ ਖਾਨ ਬਾਲੀਵੁੱਡ ਦੇ ਕਈ ਨਾਵਾਂ ਨਾਲ ਜਾਣੇ ਜਾਂਦੇ ਹਨ। ਪ੍ਰਸ਼ੰਸਕ ਉਹਨਾਂ ਨੂੰ ਪਿਆਰ ਨਾਲ ‘ਬਾਦਸ਼ਾਹ’, ‘ਕਿੰਗ ਖਾਨ’, ‘ਰੋਮਾਂਸ ਕਿੰਗ’, ‘ਬਾਲੀਵੁੱਡ ਦਾ ਕਿੰਗ’ ਕਹਿ ਕੇ ਨਵਾਜ਼ਦੇ ਹਨ । ਸ਼ਾਹਰੁਖ ਖਾਨ ਨੇ ਵੀ ਬਾਲੀਵੁੱਡ ਨੂੰ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ।
To my brother, the awesomely cool Mr. @Mohamed_Alabbar and @BurjKhalifa @emaardubai. Thanks for making me shine so bright. Your love and kindness is unsurpassable. Wow! This is really the Tallest I have ever been. Love u Dubai. It’s my birthday and I’m the guest! pic.twitter.com/8oFAQCqNbD
— Shah Rukh Khan (@iamsrk) November 2, 2019
ਕਿੰਗ ਖਾਨ ਨੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਰਗੀਆਂ ਰੋਮਾਂਟਿਕ ਫਿਲਮਾਂ ਅਤੇ ‘ਡਰ’ ਵਰਗੀਆਂ ਖਤਰਨਾਕ ਫਿਲਮਾਂ ‘ਚ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਸ਼ਾਹਰੁਖ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਈ ਐਵਾਰਡਸ ਆਪਣੇ ਨਾਮ ਦਰਜ ਕੀਤੇ ਹਨ।


